ਲੱਖਾਂ ਦੀ ਕਾਰ 'ਤੇ ਲਿੱਪਿਆ ਗਾਂ ਦਾ ਗੋਹਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 22 May 2019 04:38 PM (IST)
ਇਨ੍ਹੀਂ ਦਿਨੀਂ ਦੇਸ਼ ਵਿੱਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ 'ਤੇ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਇੱਕ ਤੋਂ ਇੱਕ ਤਰੀਕੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੀ ਕਾਰ ਨੂੰ ਠੰਢਾ ਰੱਖਣ ਲਈ ਉਸ ਨੂੰ ਗਾਂ ਦੇ ਗੋਹੇ ਨਾਲ ਲਿੱਪ ਦਿੱਤਾ।
ਨਵੀਂ ਦਿੱਲੀ: ਇਨ੍ਹੀਂ ਦਿਨੀਂ ਦੇਸ਼ ਵਿੱਚ ਗਰਮੀ ਦਾ ਕਹਿਰ ਪੂਰੇ ਜ਼ੋਰਾਂ 'ਤੇ ਹੈ। ਇਸ ਤੋਂ ਰਾਹਤ ਪਾਉਣ ਲਈ ਲੋਕ ਇੱਕ ਤੋਂ ਇੱਕ ਤਰੀਕੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਔਰਤ ਨੇ ਆਪਣੀ ਕਾਰ ਨੂੰ ਠੰਢਾ ਰੱਖਣ ਲਈ ਉਸ ਨੂੰ ਗਾਂ ਦੇ ਗੋਹੇ ਨਾਲ ਲਿੱਪ ਦਿੱਤਾ। ਇਸ ਦੀ ਤਸਵੀਰ ਨੂੰ ਫੇਸਬੁੱਕ ‘ਤੇ ਰੂਪੇਸ਼ ਗੋਰੰਗ ਦਾਸ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ। ਸੋਸ਼ਲ ਮੀਡੀਆ ‘ਤੇ ਇਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਰੂਪੇਸ਼ ਦੀ ਪੋਸਟ ਕੀਤੀਆਂ ਤਸਵੀਰਾਂ ਮੁਤਾਬਕ ਇਸ ਔਰਤ ਦਾ ਨਾਂ ਸੇਜਲ ਸ਼ਾਹ ਹੈ। ਰੂਪੇਸ਼ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ, “ਹੁਣ ਤਕ ਦਾ ਸਭ ਤੋਂ ਚੰਗਾ ਗਾਂ ਦੇ ਗੋਹੇ ਦਾ ਇਸਤੇਮਾਲ ਜੋ ਮੈਂ ਦੇਖਿਆ। ਇਹ ਅਹਿਮਦਾਬਾਦ ‘ਚ ਹੈ। 45 ਡਿਗਰੀ ਤਾਪਮਾਨ ਤੋਂ ਨਿਜਾਤ ਪਾਉਣ ਤੇ ਕਾਰ ਨੂੰ ਗਰਮ ਹੋਣ ਤੋਂ ਬਚਾਉਣ ਲਈ। ਮਿਸੇਜ ਸੇਜਲ ਨੇ ਠੰਢਾ ਰੱਖਣ ਲਈ ਕਾਰ ਨੂੰ ਗਾਂ ਦੇ ਗੋਹੇ ਨਾਲ ਲਿੱਪ ਦਿੱਤਾ। ਫੇਸਬੁੱਕ ‘ਤੇ ਕਾਰ ਦੀਆਂ ਦੋ ਤਸਵੀਰਾਂ ਪਾਈਆਂ ਗਈਆਂ ਹਨ। ਰੂਪੇਸ਼ ਨੇ ਇਸ ਪੋਸਟ ‘ਤੇ ਇੱਕ ਸ਼ਖ਼ਸ ਨੂੰ ਦੱਸਿਆ ਕਿ ਇਹ ਤਸਵੀਰ ਉਸ ਨੇ ਗੌਸ਼ਾਲਾ ਦੇ ਵ੍ਹੱਟਸਐਪ ਗਰੁੱਪ ‘ਤੇ ਉਸ ਦੇ ਦੋਸਤਾਂ ਨੂੰ ਭੇਜੀ ਸੀ। ਇਸ ‘ਤੇ ਉਸ ਦੇ ਦੋਸਤਾਂ ਦੇ ਕਾਫੀ ਮਜ਼ੇਦਾਰ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਹੁਣ ਤਕ ਪੋਸਟ ਨੂੰ 125 ਤੋਂ ਜ਼ਿਆਦਾ ਸ਼ੇਅਰ ਮਿਲ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਗੋਹਾ ਗਰਮੀਆਂ ‘ਚ ਘਰਾਂ ਨੂੰ ਠੰਢਾ ਤੇ ਸਰਦੀਆਂ ‘ਚ ਘਰਾਂ ਨੂੰ ਗਰਮ ਰੱਖਦਾ ਸੀ।