ਨਵੀਂ ਦਿੱਲੀ: ਈਵੀਐਮ-ਵੀਵੀਪੈੱਟ ਦੇ ਮੁੱਦੇ 'ਤੇ ਪੁਆੜਾ ਵਧ ਗਿਆ ਹੈ। ਚੋਣ ਕਮਿਸ਼ਨ ਨੇ ਅੱਜ ਵਿਰੋਧੀ ਧਿਰਾਂ ਦੀ ਵੀਵੀਪੈਟ ਤੇ ਈਵੀਐਮ ਦੀ ਪਰਚੀਆਂ ਦਾ ਪਹਿਲਾਂ ਮਿਲਾਣ ਕਰਾਉਣ ਦੀ ਮੰਗ ਠੁਕਰਾ ਦਿੱਤੀ ਹੈ। ਉਧਰ, ਚੋਣ ਕਮਿਸ਼ਨ ਦੀ ਬੈਠਕ ਦੌਰਾਨ ਦਫਤਰ ਬਾਹਰ ਕੁਝ ਲੋਕ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਕਦੇ ਵੀ ਚੋਣ ਕਮਿਸ਼ਨ ਦੇ ਦਫਤਰ ਬਾਹਰ ਵਿਰੋਧ ਨਹੀਂ ਹੋਇਆ। ਕੁਝ ਲੋਕਾਂ ਨੇ ਦਿੱਲੀ ‘ਚ ਪੋਸਟਰ ਬੈਨਰਾਂ ਨਾਲ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਜੰਮਕੇ ਨਾਅਰੇਬਾਜ਼ੀ ਤੇ ਵਿਰੋਧ ਕੀਤਾ।


ਮੰਗਲਵਾਰ ਨੂੰ 22 ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਨੇਤਾਵਾਂ ਨੇ ਚੋਣ ਕਮੀਸ਼ਨ ਅੱਗੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੀਵੀਪੈੱਟ ਤੇ ਈਵੀਐਮ ਦੀ ਪਰਚੀਆਂ ਦੇ ਮਿਲਾਣ ਦੀ ਮੰਗ ਕੀਤੀ ਸੀ। ਵਿਰੋਧੀਆਂ ਦਾ ਕਹਿਣਾ ਸੀ ਕਿ ਜੇਕਰ ਵੀਵੀਪੈੱਟ ਤੇ ਈਵੀਐਮ ਦੇ ਅੰਕੜਿਆਂ ਵਿਚਾਲੇ ਫਰਕ ਆਉਂਦਾ ਹੈ ਤਾਂ ਸਾਰੀਆਂ ਵੋਟਾਂ ਦਾ ਮਿਲਾਣ ਕੀਤਾ ਜਾਏ। ਚੋਣ ਕਮਿਸ਼ਨ ਨੇ ਇਹ ਮੰਗ ਠੁਕਰਾ ਦਿੱਤੀ ਹੈ। ਇਸੇ ਦੌਰਾਨ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ।



21
ਮਈ ਨੂੰ 22 ਵਿਰੋਧੀ ਪਾਰਟੀਆਂ ਨੇ ਈਵੀਐਮ ‘ਚ ਗੜਬੜੀ ਦੇ ਮੁੱਦੇ ‘ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਈਵੀਐਮ ਨਾਲ ਜੁੜੀਆਂ ਖ਼ਬਰਾਂ ਦੇ ਅਧਾਰ ‘ਤੇ ਵਿਰੋਧੀ ਧਿਰਾਂ ਨੇ ਈਵੀਐਮ ਨਾਲ ਛੇੜਛਾੜ ਦਾ ਸ਼ੱਕ ਜਾਹਿਰ ਕੀਤਾ ਸੀ। ਮੰਗਲਵਾਰ ਨੂੰ ਵੀ ਚੋਣ ਕਮਿਸ਼ਨ ਨੇ ਤਮਾਮ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ।



ਈਵੀਐਮ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਹੈ ਕਿ ਵਿਰੋਧੀ ਧਿਰਾਂ ਦੇ ਨੇਤਾ ਈਵੀਐਮ ਲਈ ਚੌਕੀਦਾਰ ਬਣ ਗਏ ਹਨ। ਕਈ ਨੇਤਾਵਾਂ ਨੇ ਕੱਲ੍ਹ ਆਪਣੇ ਆਪਣੇ ਲੋਕ ਸਭਾ ਸੀਟਾਂ ਦੇ ਸਟ੍ਰੌਂਗ ਰੂਮ ਬਾਹਰ ਦੌਰਾ ਕੀਤਾ ਤੇ ਕਈਆਂ ਨੇ ਤਾਂ ਉੱਥੇ ਹੀ ਡੇਰਾ ਲਾ ਲਿਆ। ਈਵੀਐਮ ‘ਤੇ ਇਸ ਸਮੇਂ ਪੂਰੀ ਸਿਆਸਤ ਗਰਮਾਈ ਹੋਈ ਹੈ। ਇਸ ਨੂੰ ਦੇਖ ਸਾਬਕਾ ਚੋਣ ਕਮਿਸ਼ਨਰ ਓਪੀ ਰਾਵਤ ਨੇ ਕਿਹਾ ਕਿ ਈਵੀਐਮ ‘ਚ ਛੇੜਛਾੜ ਤੇ ਬਦਲਾਅ ਮੁਮਕਿਨ ਨਹੀਂ। ਨਵੀਂ ਈਵੀਐਮ ਥੋੜ੍ਹੀ ਜਿਹੀ ਛੇੜਛਾੜ ਨਾਲ ਫੈਕਟਰੀ ਮੋਡ ‘ਤੇ ਚਲੇ ਜਾਂਦੀ ਹੈ।