ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨਾਲ ਹੋਏ ਅੇਨਕਾਉਂਟਰ ‘ਚ ਸੁਰੱਖੀਆਬਲਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਲਾਕੇ ‘ਚ ਹੋਰ ਵੀ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਉਮੀਦ ਹੈ ਗੋਪਾਲਪੁਰਾ ਇਲਾਕੇ ‘ਚ ਇਹ ਅੇਨਕਾਉਂਟਰ ਅਜੇ ਵੀ ਚਲ ਰਿਹਾ ਹੈ। ਮਾਰੇ ਗਏ ਦੋ ਅੱਤਵਾਦੀਆਂ ਚੋਂ ਇੱਕ ਹਿਜਬੁਲ ਮੁਜਾਹਿਦੀਨ ਦਾ ਦੱਸਿਆ ਜਾ ਰਿਹਾ ਹੈ। ਜਦਕਿ ਉਸ ਦੀ ਅਸਲ ਪਛਾਣ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਲਾਕੇ ‘ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖੀਆਬਲਾਂ ਨੇ ਕੁਲਗਾਮ ਜ਼ਿਲ੍ਹੇ ‘ਚ ਗੋਪਾਲਪੋਰਾ ਪਿੰਡ ਦਾ ਘਿਰਾਓ ਕੀਤਾ ਸੀ। ਜਿਸ ਤੋਂ ਬਾਅਦ ਅੱਤਵਾਦੀਆਂ ਨੇ ਗੋਲ਼ੀਬਾਰੀ ਸ਼ੁਰੂ ਕੀਤੀ ਅਤੇ ਸੁਰੱਖੀਆਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਸੁਰੱਖੀਆ ਦੇ ਮੱਦੇਬਨਜ਼ਰ ਕੁਲਗਾਮ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਸੁਰਖੀਆਬਲਾਂ ‘ਤੇ ਇੱਕ ਗ੍ਰੇਨੇਡ ਸੁੱਟਿਆ ਜਿਸ ‘ਚ ਕੋਈ ਜ਼ਖ਼ਮੀ ਨਹੀ ਹੋਈਆ। ਇਸ ਦੇ ਨਾਲ ਹੀ ਇਸ ਸਾਲ ਜੰਮੂ-ਕਸ਼ਮੀਰ ‘ਚ ਹੁਣ ਤਕ 86 ਅੱੱਤਵਾਦੀਆਂ ਦੀ ਮੌਤ ਹੋਈ ਜਦਕਿ 61 ਸੈਨਾ ਦੇ ਜਵਾਨ ਸ਼ਹੀਦ ਹੋਏ ਹਨ।