ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਬੀਜੇਪੀ ਇਕਾਈ ਮੰਡੀ ਦੇ ਆਪਣੇ ਹੀ ਵਿਧਾਇਕ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਇਹ ਵਿਧਾਇਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਸੀ। ਦਰਅਸਲ ਲੋਕ ਸਭਾ ਚੋਣਾਂ ਦੇ ਅਭਿਆਨ ਦੌਰਾਨ ਪੀਐਮ ਮੋਦੀ ਨੇ ਮੰਡੀ ਵਿੱਚ 10 ਮਈ ਨੂੰ ਬੀਜੇਪੀ ਦੇ ਮੌਜੂਦਾ ਸਾਂਸਦ ਰਾਮ ਸਵਰੂਪ ਸ਼ਰਮਾ ਦੇ ਸਮਰਥਨ ਵਿੱਚ ਰੈਲੀ ਕੀਤੀ ਸੀ ਤੇ ਸਥਾਨਕ ਵਿਧਾਇਕ ਅਨਿਲ ਸ਼ਰਮਾ ਪੀਐਮ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਕਾਂਗਰਸ ਨੇ ਉਨ੍ਹਾਂ ਦੇ ਮੁੰਡੇ ਆਸ਼ਰਏ ਨੂੰ ਇੱਥੋਂ ਟਿਕਟ ਦਿੱਤੀ ਹੈ।
ਬੀਜੇਪੀ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਸੱਤੀ ਨੇ ਕਿਹਾ ਕਿ ਪਾਰਟੀ ਹਾਈਕਮਾਨ ਨਾਲ ਗੱਲ ਕਰਨ ਤੋਂ ਬਾਅਦ ਅਨਿਲ ਸ਼ਰਮਾ ਵਿਰੁੱਧ ਨਿਸ਼ਚਤ ਕਾਰਵਾਈ ਹੋ ਸਕਦੀ ਹੈ। ਸੱਤੀ ਨੇ ਕਿਹਾ ਕਿ ਜਿੱਥੋਂ ਤੱਕ ਵਿਧਾਨ ਸਭਾ ਦੀ ਮੈਂਬਰਸ਼ਿਪ ਦਾ ਸਵਾਲ ਹੈ ਤਾਂ ਇਸ 'ਕੇ ਕਾਨੂੰਨੀ ਰਾਏ ਲਈ ਜਾਵੇਗੀ ਤੇ ਸਪੀਕਰ ਰਾਜੀਵ ਬਿੰਦਲ ਵੱਲੋਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੱਤੀ ਮੁਤਾਬਕ ਸਦਨ ਦੇ ਨੇਤਾ ਵਜੋਂ ਮੁੱਖ ਮੰਤਰੀ ਜੈ ਰਾਮ ਠਾਕੁਰ ਇਹ ਫ਼ੈਸਲਾ ਕਰਨਗੇ ਕਿ ਵਿਧਾਇਕ ਵਿਰੁੱਧ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਦਰਅਸਲ ਅਨਿਲ ਸ਼ਰਮਾ ਦੇ ਪੁੱਤਰ ਆਸ਼ਰਏ ਜੋ ਕਾਂਗਰਸ ਦੇ ਉਮੀਦਵਾਰ ਹਨ, ਨੂੰ ਬੀਜੇਪੀ ਤੋਂ ਟਿਕਟ ਮਿਲਣ ਦਾ ਆਸ ਸੀ ਪਰ ਬੀਜੇਪੀ ਨੇ ਰਾਮ ਸਵਰੂਪ ਨੂੰ ਦੁਬਾਰਾ ਉਮੀਦਵਾਰ ਬਣਾ ਦਿੱਤਾ।
ਇਸ ਮਗਰੋਂ ਆਸ਼ਰਏ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਦੇ ਪਿਤਾ ਅਨਿਲ ਸ਼ਰਮਾ ਨੇ ਸੂਬੇ ਦੇ ਊਰਜਾ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਹ ਨਾ ਹੀ ਪਾਰਟੀ ਲਈ ਤੇ ਨਾ ਹੀ ਆਪਣੇ ਮੁੰਡੇ ਆਸ਼ਰਏ ਲਈ ਪ੍ਰਚਾਰ ਕਰਨਗੇ।
ਮੋਦੀ ਦੀ ਰੈਲੀ 'ਚ ਸ਼ਾਮਲ ਨਾ ਹੋਣ ਵਾਲੇ ਆਪਣੇ ਹੀ ਵਿਧਾਇਕ ਖ਼ਿਲਾਫ਼ ਕਾਰਵਾਈ ਕਰੇਗੀ ਬੀਜੇਪੀ
ਏਬੀਪੀ ਸਾਂਝਾ
Updated at:
21 May 2019 09:10 PM (IST)
ਲੋਕ ਸਭਾ ਚੋਣਾਂ ਦੇ ਅਭਿਆਨ ਦੌਰਾਨ ਪੀਐਮ ਮੋਦੀ ਨੇ ਮੰਡੀ ਵਿੱਚ 10 ਮਈ ਨੂੰ ਬੀਜੇਪੀ ਦੇ ਮੌਜੂਦਾ ਸਾਂਸਦ ਰਾਮ ਸਵਰੂਪ ਸ਼ਰਮਾ ਦੇ ਸਮਰਥਨ ਵਿੱਚ ਰੈਲੀ ਕੀਤੀ ਸੀ ਤੇ ਸਥਾਨਕ ਵਿਧਾਇਕ ਅਨਿਲ ਸ਼ਰਮਾ ਪੀਐਮ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ।
- - - - - - - - - Advertisement - - - - - - - - -