ਨਵੀਂ ਦਿੱਲੀ: ਤੇਲ, ਗੈਸ, ਦੂਰਸੰਚਾਰ ਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ ‘ਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਜਨਤਕ ਖੇਤਰ ‘ਚ ਤੇਲ ਸ਼ੋਧਨ ਕੰਪਨੀ ਇੰਡੀਅਨ ਆਈਲ ਕਾਰਪੋਰੇਸ਼ਨ ਲਿਮਟਿਡ ਨੂੰ ਪਿੱਛੇ ਛੱਡ ਦਿੱਤਾ ਹੈ।




ਆਈਓਸੀ ਦਾ ਕਾਰੋਬਾਰ 31 ਮਾਰਚ, 2019 ਦੇ ਖ਼ਤਮ ਹੋਏ ਵਿੱਤੀ ਸਾਲ ਤੱਖ 8 ਅਰਬ 79 ਕਰੋੜ ਡਾਲਰ (61 ਖਰਬ 70 ਅਰਬ ਰੁਪਏ) ਰਿਹਾ। ਰਿਲਾਇੰਸ ਨੇ ਇਸ ਮਾਮਲੇ ‘ਚ ਆਈਓਸੀ ਨੂੰ ਪਿੱਛੇ ਛੱਡਦੇ ਹੋਏ ਪਿਛਲੇ ਸਾਲ ਦੇ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

ਰਿਲਾਇੰਸ ਦੀ ਕੁੱਲ ਆਮਦਨ ਉਸ ਦੇ ਖੁਦਰਾ, ਦੂਰਸੰਚਾਰ ਤੇ ਡਿਜ਼ੀਟਲ ਸੇਵਾਵਾਂ ਨੂੰ ਮਿਲੇ ਹਨ। ਰਿਲਾਇੰਸ ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ 8,65,069.63 ਕਰੋੜ ਰੁਪਏ ਸੀ ਜਦਕਿ ਆਈਓਸੀ ਦਾ 1,481347.90 ਕਰੋੜ ਰੁਪਏ ਰਿਹਾ।