ਸੀਆਰਪੀਐਫ ਜਵਾਨ ਨੇ ਪਤਨੀ ਸਾਹਮਣੇ ਹੀ ਕੀਤਾ ਪ੍ਰੇਮਿਕਾ ਨਾਲ ਵਿਆਹ, ਕੀ ਇਜਾਜ਼ਤ ਦਿੰਦਾ ਕਾਨੂੰਨ?
ਏਬੀਪੀ ਸਾਂਝਾ | 21 May 2019 02:40 PM (IST)
ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਇੱਕ ਸੀਆਰਪੀਐਫ ਦੇ ਜਵਾਨ ਨੇ ਵੱਖ ਤਰੀਕੇ ਨਾਲ ਆਪਣਾ ਵਿਆਹ ਕੀਤਾ। ਇਸ ਕਰਕੇ ਉਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਸੀਆਰਪੀਐਫ ਜਵਾਨ ਨੇ ਪਤਨੀ ਦੇ ਸਾਹਮਣੇ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ।
ਰਾਏਪੁਰ: ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਇੱਕ ਸੀਆਰਪੀਐਫ ਦੇ ਜਵਾਨ ਨੇ ਵੱਖ ਤਰੀਕੇ ਨਾਲ ਆਪਣਾ ਵਿਆਹ ਕੀਤਾ। ਇਸ ਕਰਕੇ ਉਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਸੀਆਰਪੀਐਫ ਜਵਾਨ ਨੇ ਪਤਨੀ ਦੇ ਸਾਹਮਣੇ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ। ਦੋਵਾਂ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਵਾਨ ਨੇ ਪਤਨੀ ਤੇ ਪ੍ਰੇਮਿਕਾ ਨਾਲ ਵਿਆਹ ਕੀਤਾ। ਉਸ ਨੇ ਆਪਣੀ ਪਹਿਲੀ ਪਤਨੀ ਨਾਲ ਵੀ ਮੁੜ ਤੋਂ ਫੇਰੇ ਲਏ। ਸੈਨਿਕ ਦਾ ਨਾਂ ਅਨਿਲ ਕੁਮਾਰ ਪੈਕਰਾ ਦੱਸਿਆ ਜਾ ਰਿਹਾ ਹੈ ਤੇ ਉਹ ਇਸ ਸਮੇਂ ਵਾਰਾਨਸੀ ‘ਚ ਤਾਇਨਾਤ ਹੈ। ਸਰਕਾਰੀ ਨਿਯਮਾਂ ਮੁਤਾਬਕ ਪਤਨੀ ਦੇ ਜ਼ਿੰਦਾ ਰਹਿੰਦੇ ਹੋਏ ਦੂਜਾ ਵਿਆਹ ਕਰਵਾਇਆ ਨਹੀਂ ਜਾ ਸਕਦਾ। ਸੀਆਰਪੀਐਫ ਦੇ ਬੁਲਾਰੇ ਨੇ ਦੱਸਿਆ, “ਸਰਕਾਰੀ ਨਿਯਮਾਂ ਮੁਤਾਬਕ ਕੋਈ ਸਰਕਾਰੀ ਕਰਮਚਾਰੀ ਦੂਜਾ ਵਿਆਹ ਉਦੋਂ ਤਕ ਨਹੀਂ ਕਰ ਸਕਦਾ ਜਦੋਂ ਤਕ ਪਹਿਲੀ ਪਤਨੀ ਜ਼ਿੰਦਾ ਹੈ। ਇਹ ਆਦੇਸ਼ ਸਾਰੇ ਕਰਮੀਆਂ ‘ਤੇ ਲਾਗੂ ਹੁੰਦਾ ਹੈ।” ਸੀਆਰਪੀਐਫ ਦੇ ਜਵਾਨ ਅਨਿਲ ਨੂੰ ਵਿਆਹ ਤੋਂ ਬਾਅਦ ਇੱਕ ਹੋਰ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਸ ਬਾਰੇ ਉਹ ਆਪਣੀ ਪਤਨੀ ਨੂੰ ਵੀ ਦੱਸ ਦਿੰਦਾ ਹੈ। ਬਾਅਦ ‘ਚ ਪਰਿਵਾਰ ਦੀ ਰਜ਼ਾਮੰਦੀ ਨਾਲ ਦੋਵੇਂ ਵਿਆਹ ਕਰਦੇ ਹਨ।