ਨਵੀਂ ਦਿੱਲੀ: ਵੋਟਿੰਗ ਮਸ਼ੀਨਾਂ 'ਤੇ ਵਿਰੋਧੀ ਧਿਰਾਂ ਨੂੰ ਹਮੇਸ਼ਾ ਤੋਂ ਹੀ ਸ਼ੱਕ ਰਿਹਾ ਹੈ ਪਰ ਹਰ ਕੋਈ ਇਸ ਨਾਲ ਕਦੇ ਹਾਰ ਤਾਂ ਕਦੇ ਜਿੱਤ ਦਾ ਸਵਾਦ ਵੀ ਲੈ ਚੁੱਕਿਆ ਹੈ। ਇਸ ਤੋਂ ਬਾਅਦ ਵੀ ਪਾਰਟੀਆਂ ਹਮੇਸ਼ਾ ਵੋਟਿੰਗ ਮਸ਼ੀਨਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾਉਂਦੀ ਆਈ ਹੈ। ਇਸ ਵਾਰ ਲੋਕ ਸਭਾ ਚੋਣਾਂ ‘ਚ ਵੀ ਈਵੀਐਮ ਸੁਰਖੀਆਂ ‘ਚ ਹਨ।

ਹੁਣ ਤਕ ਈਵੀਐਮ ਨੂੰ ਲੈ ਕੇ ਜਿੰਨੇ ਵੀ ਇਲਜ਼ਾਮ ਲੱਗੇ ਸਭ ਨੂੰ ਚੋਣ ਕਮਿਸ਼ਨ ਨੇ ਸਿਰੇ ਤੋਂ ਨਕਾਰ ਦਿੱਤਾ। ਇਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਮੁੜ ਈਵੀਐਮ ਤੇ ਵੀਵੀਪੈਟ ਦੇ ਮੁੱਦੇ ‘ਤੇ ਚੋਣ ਕਮਿਸ਼ਨ ਦਾ ਰੁਖ ਕੀਤਾ। ਪਾਰਟੀਆਂ ਨੇ ਮੰਗ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੀਵੀਪੈਟ ਦੀਆਂ ਪਰਚੀਆਂ ਦੀ ਗਿਣਤੀ ਹੋਵੇ। ਇਸ ਬਾਰੇ ਬੁੱਧਵਾਰ ਨੂੰ ਯਾਨੀ ਅੱਜ ਚੋਣ ਕਮਿਸ਼ਨ ਦੀ ਬੈਠਕ ਹੋਣੀ ਹੈ। ਦੇਖਦੇ ਹਾਂ ਕਿ ਵਿਰੋਧੀਆਂ ਦੀ ਮੰਗ ‘ਤੇ ਕਮਿਸ਼ਨ ਕੀ ਫੈਸਲਾ ਕਰਦਾ ਹੈ।

ਜਾਣੋ ਹੁਣ ਤਕ ਕੀ-ਕੀ ਹੋਇਆ:


ਲੋਕ ਸਭਾ ਚੋਣਾਂ ਦੌਰਾਨ 21 ਵਿਰੋਧੀ ਪਾਰਟੀਆਂ ਨੇ 50 ਫੀਸਦੀ ਈਵੀਐਮ ਤੇ ਵੀਵੀਪੈਟ ਨਾਲ ਮਿਲਾਣ ਦੀ ਮੰਗ ਸੁਪਰੀਮ ਕੋਰਟ ਕੋਲ ਕੀਤੀ। ਇਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਤੇ ਕਿਹਾ ਕਿ ਇਸ ਨਾਲ ਮਿਲਾਣ ਪ੍ਰਕਿਰੀਆ 125 ਗੁਣਾ ਵੱਧ ਜਾਵੇਗੀ ਜੋ ਸਹੀ ਨਹੀਂ। ਇਸ ਲਈ ਕੋਰਟ ਨੇ ਕਿਹਾ ਕਿ ਹਰ ਵਿਧਾਨ ਸਭਾ ਖੇਤਰ ਵਿੱਚੋਂ 5 ਈਵੀਐਮ ਤੇ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਣ ਕੀਤਾ ਜਾਵੇਗਾ।

ਅੱਠ ਅਪਰੈਲ ਦੇ ਇਸ ਫੈਸਲੇ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ 21 ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ 24 ਅਪਰੈਲ ਨੂੰ ਇੱਕ ਵਾਰ ਫੇਰ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ।



ਸੱਤ ਮਈ ਨੂੰ ਸੁਪਰੀਮ ਕੋਰਟ ਨੇ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ ‘ਚ ਬਦਲਾਅ ਦੀ ਲੋੜ ਨਹੀਂ ਤੇ ਮੁੜ ਵਿਚਾਰ ਦੀ ਅਪੀਲ ਨੂੰ ਰੱਦ ਕੀਤਾ ਜਾਂਦਾ ਹੈ।



19
ਮਈ ਨੂੰ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫੇਰ ਈਵੀਐਮ ਦਾ ਮੁੱਦਾ ਸੁਰਖੀਆਂ ‘ਚ ਆ ਗਿਆ। ਇਸ ਵਾਰ ਵਿਰੋਧੀ ਪਾਰਟੀਆਂ ਨੇ ਐਗਜ਼ਿਟ ਪੋਲ ਨੂੰ ਵੀ ਨਕਾਰ ਦਿੱਤਾ ਤੇ ਸਮਰੱਥਕਾਂ ਨੂੰ ਅਪੀਲ ਕੀਤੀ ਕੀ ਉਹ ਸਟ੍ਰੌਂਗ ਰੂਮ ਦੀ ਨਿਗਰਾਣੀ ਕਰਨ।



ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਆਰਜੇਡੀ ਨੇਤਾ ਨੇ ਟਵੀਟ ਕਰਦੇ ਹੋਏ ਕਿਹਾ, “ਐਗਜ਼ਿਟ ਪੋਲ ਤੋਂ ਪਹਿਲਾਂ ਬਾਜ਼ਾਰ ਦੀ ਆਪਣੀ ਮਜ਼ਬੂਰੀ ਐਗਜ਼ਿਟ ਪੋਲ ਦੇ ਨਾਂ ਨਾਲ ਵੇਚੀ ਜਾਂਦੀ ਹੈ। ਸੰਘ ਸਮਰਪਿਤ ਸੰਸਾਧਨਾਂ ਤੇ ਸਾਧਨਾਂ ਦੀ ਮਦਦ ਨਾਲ ਲੋਕਾਂ ਦੇ ਮਨੋਵਿਗਿਆਨ ਨਾਲ ਖੇਡਣਾ ਇਨ੍ਹਾਂ ਦਾ ਪੁਰਾਣਾ ਹਥਿਆਰ ਹੈ। ਇਸ ਨੂੰ ਰੱਦ ਕਰੋ ਤੇ ਅਸੀਂ ਜਿੱਤ ਰਹੇ ਹਾਂ।



ਕਈ ਥਾਂਵਾਂ ‘ਤੇ ਈਵੀਐਮ ‘ਚ ਗੜਬੜੀ ਹੋਣ ਦੇ ਸ਼ੱਕ ਦੇ ਚੱਲਦਿਆਂ ਵਿਰੋਧੀ ਪਾਰਟੀਆਂ ਦੇ ਨੇਤਾ ਤੇ ਸਮਰੱਥਕ ਸਟ੍ਰੌਂਗ ਰੂਮ ਬਾਹਰ ਹੰਗਾਮਾ ਕਰਦੇ ਰਹੇ। ਮਹਾਗਠਬੰਧਨ ਦੇ ਉਮੀਦਵਾਰ ਅਫਜਲ ਅੰਸਾਰੀ ਈਵੀਐਮ ਦੀ ਸੁਰੱਖਿਆ ‘ਤੇ ਸਵਾਲ ਚੁੱਕਦੇ ਨਜ਼ਰ ਆਏ ਤੇ ਅੱਧੀ ਰਾਤ ਸਟ੍ਰੌਂਗ ਰੂਮ ਬਾਰਹ ਧਰਨੇ ‘ਤੇ ਬੈਠ ਗਏ।



ਉਸੇ ਦਿਨ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਦਾਵਿਆਂ ਨੂੰ ਰੱਦ ਕਰ ਦਿੱਤਾ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਈਵੀਐਮ ਦਾ ਚੋਣਾਂ ‘ਚ ਇਸਤੇਮਾਲ ਹੋਇਆ ਹੈ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।



21
ਮਈ ਨੂੰ ਸੁਪਰੀਮ ਕੋਰਟ ਨੇ ਚੇਨਈ ਦੇ ਇੱਕ ਗੈਰ ਸਰਕਾਰੀ ਸੰਗਠਨ ‘ਟੇ ਫਾਰ ਆਲ’ ਵੱਲੋਂ ਕੀਤੀ 100 ਫੀਸਦੀ ਪਰਚੀਆਂ ਦੇ ਮਿਲਾਣ ਦੀ ਅਪੀਲ ਨੂੰ ਵੀ ਖਾਰਜ਼ ਕਰ ਦਿੱਤਾ।



21
ਮਈ ਨੂੰ 22 ਵਿਰੋਧੀ ਪਾਰਟੀਆਂ ਨੇ ਈਵੀਐਮ ‘ਚ ਗੜਬੜੀ ਦੇ ਮੁੱਦੇ ‘ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ‘ਚ ਵੀਵੀਪੈਟ ਦੀਆਂ ਪਰਚੀਆਂ ਨਾਲ ਮਿਲਾਣ ਦੀ ਗੱਲ ਕੀਤੀ ਗਈ ਤੇ ਨਾਲ ਹੀ ਵੱਖ-ਵੱਖ ਹਿੱਸਿਆਂ ਤੋਂ ਈਵੀਐਮ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਬਾਰੇ ਵੀ ਗੱਲ ਕੀਤੀ।



ਬੀਤੀ ਰਾਤ ਪ੍ਰਧਾਨ ਮੰਤਰੀ ਮੋਦੀ ਨੇ ਐਨਡੀਏ ਦੇ ਨੇਤਾਵਾਂ ਨਾਲ ਡਿਨਰ ਪਾਰਟੀ ਕੀਤੀ। ਇਸ ਦੌਰਾਨ ਬੈਠਕ ‘ਚ ਵਿਰੋਧੀਆਂ ਦੇ ਈਵੀਐਮ ਨੂੰ ਲੈ ਕੇ ਕੀਤੇ ਜਾ ਹਰੇ ਹੰਗਾਮੇ ਨੂੰ ਗੈਰਜ਼ਰੂਰੀ ਦੱਸਿਆ।