ਨਿਊਯਾਰਕ: ਅਮਰੀਕਾ ‘ਚ 2014 ‘ਚ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ ਕਰਕੇ ਫਵੇ ਗਏ ਵਿਅਕਤੀ ਤੋਂ ਜੁੜੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਜਾਣਕਾਰੀ ਨੂੰ ਪੜ੍ਹ ਤੁਸੀ ਵੀ ਹੈਰਾਨ ਹੋ ਜਾਓਗੇ ਕਿਉਂਕਿ ਫੜ੍ਹੇ ਗਏ ਵਿਅਕਤੀ ਦੇ ਟਿੱਡ ‘ਚ ਆਪਣੇ ਆਪ ਸ਼ਰਾਬ ਬਣ ਰਹੀ ਸੀ। ਰਿਚਮੰਡ ਯੁਨੀਵਰਸਿਟੀ ਆਫ਼ ਮੈਡੀਕਲ ਸੈਂਟਰ ਦੇ ਮਾਹਿਰਾਂ ਦਾ ਦਾਅਬਾ ਹੈ, ਆਟੋ ਬਰੁਅਰੀ ਸਿੰਡ੍ਰੋਮ (ਏਬੀਸੀ) ਕਰਕੇ ਪੀੜਤ ਦਾ ਟਿੱਡ ਫਮਗਲ ਯਸਿਟ ਕਾਰਬੋਹਾਈਡ੍ਰੈਟ ਨੂੰ ਅੇਲਕੋਹਲ ‘ਚ ਬਦਲ ਦਿੰਦਾ ਸੀ।


ਗੇਸਟ੍ਰੋਏਂਟੇਰੋਲੌਜੀ ਦੀ ਕੇਸ ਰਿਪੋਰਟ ਮੁਤਾਬਕ, ਨਾੜਾਂ ‘ਚ ਅਜਿਹੀ ਸਥਿਤੀ 2011 ਸਮੇਂ ਬਣਨੀ ਸ਼ੁਰੂ ਹੋਈ, ਜਦੋਂ ਵਿਅਕਤੀ ਨੂੰ ਅਮਗੂਠੇ ਦੇ ਆਪ੍ਰੇਸ਼ਨ ਤੋਂ ਬਾਅਦ ਐਂਟੀਬਾਇਓਟਿਕ ਦਵਾ ਦਿੱਤੀ ਗਈ। ਇਸ ਤੋਂ ਬਾਅਦ ਵਿਅਕਤੀ ਨੂੰ ਘਬਰਾਹਟ, ਚੱਕਰ ਆਉਣਾ ਅਤੇ ਯਾਦਾਸ਼ਤ ‘ਚ ਕਮੀ ਦੀ ਸ਼ਿਕਾਇਤਾਂ ਸ਼ੁਰੂ ਹੋ ਗਈ ਸੀ। ਦੱਸ ਦਈਏ ਕਿ ਪਿਛਲ਼ੇ 30 ਸਾਲਾਂ ‘ਚ ਹੁਣ ਤਕ ਸਿਰਫ ਪੰਜ ਕੇਸ ਵੇਖਣ ਨੂੰ ਮਿਲੇ।

2017 ‘ਚ ਵਿਅਕਤੀ ਨੂੰ ਪ੍ਰੋ ਬਾਈਓਟਿਕ ਐਂਟੀ ਫੰਗਲ ਦਵਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਘੱਟ ਕਾਰਬੋਹਾਈਡ੍ਰੇਟ ਵਾਲਾ ਖਾਣਾ ਦਿੱਤਾ ਗਿਆ। ਹੁਣ ਮਰੀਜ ਨੂੰ ਬਿਮਾਰੀ ਤੋਂ ਆਰਾਮ ਹੈ। ਇਸ ਮਾਮਲੇ ਨੂੰ ਅਕਤੂਬਰ ਮਹੀਨੇ ਦੇ ਆਖਰ ‘ਚ ਅਮਰੀਕਨ ਕਾਲਜ ਆਫ਼ ਗੈਸਟ੍ਰੋਏਂਟੇਰੋਲੌਜੀ ਦੀ ਸਾਲਾਨਾ ਬੈਠਕ ‘ਚ ਪੇਸ਼ ਕੀਤਾ ਜਾਵੇਗਾ।