ਨਵੀਂ ਦਿੱਲੀ: ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ‘ਚ ਪਹਿਲੇ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਹੋਣਗੇ ਅਤੇ ਲੱਦਾਖ ਦੇ ਪਹਿਲੇ ਉਪ-ਰਾਜਪਾਲ ਦਾ ਕਾਰਜਭਾਰ ਰਾਧਾਕ੍ਰਿਸ਼ਨ ਮਾਥੁਰ ਨੂੰ ਸੌਂਪਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੂੰ ਗੋਆ ਦਾ ਰਾਜਪਾਲ ਬਣਾ ਦਿੱਤਾ ਗਿਆ ਹੈ ਜਦਕਿ ਸ਼੍ਰੀਧਰਨ ਪਿੱਲਈ ਮਿਜੋਰਮ ਦੇ ਰਾਜਪਾਲ ਹੋਣਗੇ।


ਆਈਏਐਸ ਅਧਿਕਾਰੀ ਗਿਰੀਸ਼ ਅਤੇ ਮਾਥੁਰ ਦੇ ਉਪ ਰਾਜਪਾਲ ਬਣਾਉਨ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਗਈ। ਮੁਰਮੂ ਜਿੱਥੇ ਗੁਜਰਾਤ ਕਾਰਡਰ ਦੇ 1985 ਬੈਚ ਦੇ ਅਧਿਕਾਰੀ ਹਨ ਅਤੇ ਕੇਂਦਰੀ ਵਿੱਤ ਮੰਤਰਾਲਾ ‘ਚ ਵਿੱਤ ਸਕੱਤਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ, ਜਦਕਿ ਮਾਥੁਰ 1977 ਬੈਚ ਦੇ ਅਧਿਕਾਰੀ ਹਨ ਅਤੇ ਉਹ ਰੱਖਿਆ ਸੱਕਤਰ ਦੇ ਅਹੂਦੇ ‘ਤੇ ਕੰਮ ਕਰ ਚੁੱਕੇ ਹਨ। ਉਹ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਹਨ।

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਗੋਆ ਦਾ ਰਾਜਪਾਲ ਬਣਾਇਆ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਵਾਰਤਾਕਾਰ ਨੂੰ ਲਕਸ਼ਦੀਪ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।