ਨਵੀਂ ਦਿੱਲੀ: ਹਰਿਆਣਾ ‘ਚ ਬੀਜੇਪੀ ਅਤੇ ਜੇਜੇਪੀ ਮਿਲਕੇ ਸੂਬੇ ‘ਚ ਸਰਕਾਰ ਬਣਾਉਨਗੇ। ਕੱਲ੍ਹ ਰਾਤ ਪ੍ਰਧਾਨ ਦੁਸ਼ਿਅੰਤ ਚੌਟਾਲਾ ਨਾਲ ਮੁਲਾਕਾਤ ਤੋਂ ਬਾਅਦ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਦਾ ਐਲਾਨ ਕੀਤਾ। ਹਰਿਆਣਾ ‘ਚ ਅਗਲੀ ਸਰਕਾਰ ਦਾ ਸੀਐਮ ਬੀਜੇਪੀ ਅਤੇ ਡਿਪਟੀ ਸੀਐਮ ਜੇਜੇਪੀ ਤੋਂ ਹੀ ਹੋਵੇਗਾ। ਇਸ ਦੇ ਲਈ 11 ਵਜੇ ਚੰਡੀਗੜ੍ਹ ‘ਚ ਦੁਸ਼ਿਅੰਤ ਚੌਟਾਲਾ ਸਮਰੱਥਨ ਦੇਣ ਦਾ ਪੱਤਰ ਲਈ ਰਾਜਪਾਲ ਨਾਲ ਮੁਲਾਕਾਤ ਕਰਨਗੇ।


11 ਵਜੇ ਚੰਡੀਗੜ੍ਹ ‘ਚ ਬੀਜੇਪੀ ਵਿਧਾਇਕਾਂ ਦੀ ਬੈਠਕ ਹੋਵੇਗੀ ਜਿਸ ਤੋਂ ਬਾਅਦ ਸਰਕਾਰ ਬਣਨ ਦੀ ਪ੍ਰਕਿਰੀਆਵਾਂ ਸ਼ੁਰੂ ਹੋਣਗੀ। ਇਸ ਬੈਠਕ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ੳਤੇ ਅਰੁਣ ਸਿੰਘ ਵੀ ਸ਼ਾਮਲ ਹੋਣਗੇ। ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਅੱਜ ਹੀ ਸਰਕਾਰ ਬਣਾਉਨ ਦਾ ਦਾਅਵਾ ਪੇਸ਼ ਕਰਨਗੇ।



ਇਨ੍ਹਾਂ ਤੋਂ ਇਲਾਵਾ ਜੇਜੇਪੀ ਦੀ ਕੋਰ ਕਮੇਟੀ ਦੀ ਵੀ ਦਿੱਲੀ ‘ਚ ਬੈਠਕ ਹੈ ਜਿਸ ‘ਚ ਫੈਸਲਾ ਕੀਤਾ ਜਾਵੇਗਾ ਕਿ ਡਿਪਟੀ ਸੀਐਮ ਦੇ ਅਹੂਦੇ ਲਈ ਕਿਸ ਨੂੰ ਮੌਕਾ ਮਿਲੇਗਾ। ਜੇਜੇਪੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ 10 ਸੀਟਾਂ ਹਾਸਲ ਹੋਇਆਂ। ਜੇਜੇਪੀ ਨੇ ਬੀਜੇਪੀ ਨੂੰ ਸਮਰੱਥਨ ਦੇ ਕੇ ਹਰਿਆਣਾ ਦੀ ਸੱਤਾ ਨੂੰ ਆਪਣੇ ਹੱਥੋਂ ਜਾਣ ਨਹੀਂ ਦਿੱਤਾ। ਇਸ ਦੇ ਨਾਲ ਹੀ ਹਰਿਆਣਾ ‘ਚ ਸਰਕਾਰ ਬਣਾਉਨ ‘ਤੇ ਸਸਪੈਂਸ ਖ਼ਤਮ ਹੋ ਗਿਆ ਹੈ। ਅਗਲੇ ਪੰਜ ਸਾਲ ਬੀਜੇਪੀ ਅਤੇ ਜੇਜੇਪੀ ਮਿਲਕੇ ਹਰਿਆਣਾ ‘ਚ ਕੰਮ ਕਰੇਗੀ।