Trending Video: ਗੁੱਸੇ ਵਿੱਚ ਵਿਅਕਤੀ ਕੀ ਕਦਮ ਚੁੱਕ ਲਏ ਕੁਝ ਕਿਹਾ ਨਹੀਂ ਜਾ ਸਕਦਾ। ਗੁੱਸੇ ਵਿੱਚ ਲੋਕ ਅਕਸਰ ਸਹੀ ਅਤੇ ਗਲਤ ਵਿੱਚ ਫਰਕ ਭੁੱਲ ਜਾਂਦੇ ਹਨ। ਅਤੇ ਅਜਿਹਾ ਕੁਝ ਕਰ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਕੋਲ ਪਛਤਾਉਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ। ਪਰ ਇੱਕ ਆਦਮੀ ਨੇ ਗੁੱਸੇ ਵਿੱਚ ਅਜਿਹਾ ਫੈਸਲਾ ਲਿਆ ਕਿ ਦੇਖਣ ਵਾਲੇ ਤਾਂ ਹੱਕੇ-ਬੱਕੇ ਰਹਿ ਗਏ ਪਰ ਬਦਲਾ ਲੈਣ ਲਈ ਜਾਣਬੁੱਝ ਕੇ ਕਿਸੇ ਦਾ ਘਰ ਉਜਾੜਨ ਵਾਲੇ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ।


ਡੌਨ ਟੈਪਸਕੌਟ ਦੇ ਟਵਿੱਟਰ ਪੇਜ @dtapscott 'ਤੇ ਸਾਂਝਾ ਕੀਤਾ ਗਿਆ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇੰਟਰਨੈਟ ਉਪਭੋਗਤਾ ਕੈਲਗਰੀ, ਕੈਨੇਡਾ ਵਿੱਚ ਇੱਕ ਕਰਮਚਾਰੀ ਨੂੰ ਮਾਲਕ ਦੇ ਵਿਰੁੱਧ ਬਦਲਾ ਲੈਂਦੇ ਦੇਖ ਕੇ ਹੈਰਾਨ ਰਹਿ ਗਏ। ਦੱਸਿਆ ਗਿਆ ਕਿ ਮਾਲਕ ਨੇ ਉਕਤ ਵਿਅਕਤੀ 'ਤੇ ਚੋਰੀ ਦਾ ਦੋਸ਼ ਲਗਾ ਕੇ ਨੌਕਰੀ ਤੋਂ ਕੱਢ ਦਿੱਤਾ ਸੀ, ਜਿਸ ਦੇ ਬਦਲੇ 'ਚ ਕਰਮਚਾਰੀ ਨੇ ਜੇ.ਸੀ.ਬੀ. ਦੀ ਵਰਤੋਂ ਕਰਕੇ ਮਾਲਕ ਦਾ ਘਰ ਤਬਾਹ ਕਰ ਦਿੱਤਾ ਗਿਆ। ਘਟਨਾ ਦੀ ਵੀਡੀਓ ਨੂੰ ਕਿਸੇ ਨੇ ਕੈਮਰੇ 'ਚ ਕੈਦ ਕਰ ਲਿਆ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਰਿਹਾ ਹੈ।



ਜਾਣਕਾਰੀ ਮੁਤਾਬਕ ਵੀਡੀਓ 'ਚ ਜਿਸ ਮਕਾਨ ਨੂੰ ਢਾਹਿਆ ਜਾ ਰਿਹਾ ਹੈ, ਉਸ ਦੇ ਮਾਲਕ ਦਾ ਕਸੂਰ ਇਹ ਸੀ ਕਿ ਉਸ ਨੇ ਆਪਣੇ ਇੱਕ ਕਰਮਚਾਰੀ ਨੂੰ ਚੋਰੀ ਦੇ ਦੋਸ਼ 'ਚ ਨੌਕਰੀ ਤੋਂ ਕੱਢ ਦਿੱਤਾ ਸੀ। ਬਸ ਇਸ ਕਾਰਨ ਉਹ ਵਿਅਕਤੀ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਬਦਲਾ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਫੈਸਲਾ ਕਰ ਲਿਆ। ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨਾ ਵੱਡਾ ਕਦਮ ਚੁੱਕ ਕੇ ਸਿੱਧਾ ਜੇਸੀਬੀ ਲੈ ਕੇ ਝੀਲ ਦੇ ਕੰਢੇ ਮਾਲਕ ਦੇ ਘਰ 'ਤੇ ਚੜ੍ਹ ਜਾਵੇਗਾ। ਇਸ ਘਟਨਾ ਦੀ ਵੀਡੀਓ ਢਾਹੇ ਗਏ ਘਰ ਦੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ ਅਤੇ ਫਿਰ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਇੱਕ ਗੁੱਸੇ 'ਚ ਆਏ ਕਰਮਚਾਰੀ ਨੇ ਝੀਲ ਦੇ ਨੇੜੇ ਅਤੇ ਸਾਡੇ ਘਰ ਦੇ ਨੇੜੇ ਬਣੇ ਆਪਣੇ ਬੌਸ ਦੇ ਘਰ ਨੂੰ ਢਾਹ ਦਿੱਤਾ। ਕੀ ਹੋਇਆ ਕਿ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ?'


ਜਿਵੇਂ ਹੀ ਇੱਕ ਪਾਗਲ ਵਿਅਕਤੀ ਦੇ ਪਾਗਲਪਨ ਵਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ। ਦੱਸਿਆ ਗਿਆ ਕਿ ਇਸ 59 ਸਾਲਾ ਮੁਲਾਜ਼ਮ ਨੇ ਆਪਣਾ ਬਦਲਾ ਲੈਣ ਲਈ ਬੰਗਲੇ ਨੂੰ ਢਾਹ ਕੇ ਮਾਲਕ ਨੂੰ ਭਾਰੀ ਮਾਲੀ ਨੁਕਸਾਨ ਪਹੁੰਚਾਇਆ ਹੈ। ਇਹ ਘਟਨਾ ਉਨ੍ਹਾਂ ਲੋਕਾਂ ਲਈ ਵੀ ਸਬਕ ਅਤੇ ਹੈਰਾਨ ਕਰਨ ਵਾਲੀ ਹੋਵੇਗੀ ਜੋ ਆਪਣੇ ਮੁਲਾਜ਼ਮਾਂ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ। ਹਾਲਾਂਕਿ ਮਾਲਕ ਵੱਲੋਂ ਉਕਤ ਵਿਅਕਤੀ 'ਤੇ ਲਗਾਇਆ ਗਿਆ ਚੋਰੀ ਦਾ ਦੋਸ਼ ਸਹੀ ਹੈ ਜਾਂ ਝੂਠ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।