Viral Video: ਜਹਾਜ਼ 'ਚ ਯਾਤਰੀਆਂ ਵਲੋਂ ਹੰਗਾਮਾ ਕਰਨ ਅਤੇ ਚਾਲਕ ਦਲ 'ਤੇ ਹਮਲਾ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਲਾਈਟ 'ਚ ਦੇਰੀ ਤੋਂ ਨਾਰਾਜ਼ ਇੱਕ ਵਿਅਕਤੀ ਨੇ ਪਾਇਲਟ 'ਤੇ ਹਮਲਾ ਕਰ ਦਿੱਤਾ। ਹੁਣ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਯਾਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਫਿਲਹਾਲ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।


ਖਬਰ ਹੈ ਕਿ ਘਟਨਾ ਐਤਵਾਰ ਸ਼ਾਮ 7 ਵਜੇ ਦੀ ਹੈ। ਫਲਾਈਟ 6E 2175 ਦਿੱਲੀ ਤੋਂ ਗੋਆ ਲਈ ਉਡਾਣ ਭਰਨ ਲਈ ਤਿਆਰ ਸੀ। ਮੁਲਜ਼ਮ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਯਾਤਰੀ ਨੂੰ ਜਹਾਜ਼ ਤੋਂ ਉਤਾਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਘਟਨਾ ਸਬੰਧੀ ਐਫਆਈਆਰ ਦਰਜ਼ ਕਰ ਰਹੀ ਹੈ। ਜਿਸ 'ਤੇ ਹਮਲਾ ਹੋਇਆ ਉਸ ਪਾਇਲਟ ਦਾ ਨਾਂ ਅਨੂਪ ਕੁਮਾਰ ਹੈ। ਉਸ ਨੇ ਕਟਾਰੀਆ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਯਾਤਰੀ ਨੇ ਜਹਾਜ਼ ਵਿੱਚ ਦੁਰਵਿਵਹਾਰ ਕੀਤਾ ਅਤੇ ਕੋ-ਪਾਇਲਟ ਨਾਲ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਉਸ ਨੇ ਜਹਾਜ਼ 'ਚ ਵੀ ਕਾਫੀ ਹੰਗਾਮਾ ਕੀਤਾ।


ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਪਰੇਸ਼ਾਨੀ ਪੈਦਾ ਕਰਨ ਵਾਲੇ ਯਾਤਰੀ ਨੂੰ 'ਨੋ-ਫਲਾਈ' ਸੂਚੀ 'ਚ ਵੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਹੁਣ ਤੱਕ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।



ਵਾਇਰਲ ਵੀਡੀਓ ਯਾਤਰੀ ਸੀਟ ਤੋਂ ਸ਼ੂਟ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਪਾਇਲਟ ਅਤੇ ਹੋਰ ਚਾਲਕ ਦਲ ਦੇ ਮੈਂਬਰ ਖੜ੍ਹੇ ਹੋ ਕੇ ਕੁਝ ਐਲਾਨ ਕਰ ਰਹੇ ਹਨ। ਅਚਾਨਕ ਇੱਕ ਵਿਅਕਤੀ ਤੇਜ਼ ਦੌੜਦਾ ਆਉਂਦਾ ਹੈ ਅਤੇ ਪਾਇਲਟ 'ਤੇ ਹਮਲਾ ਕਰ ਦਿੰਦਾ ਹੈ। ਇਸ ਘਟਨਾ ਤੋਂ ਬਾਅਦ ਫਲਾਈਟ 'ਚ ਮੌਜੂਦ ਯਾਤਰੀਆਂ ਅਤੇ ਏਅਰ ਹੋਸਟੈੱਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂਕਿ ਜਿਸ ਪਾਇਲਟ 'ਤੇ ਹਮਲਾ ਹੋਇਆ ਸੀ, ਉਹ ਅੰਦਰ ਚਲਾ ਗਿਆ।


ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੰਡੀਗੋ ਜਹਾਜ਼ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਸ਼ੁਰੂਆਤੀ ਅਮਲੇ ਨੇ FDTL ਯਾਨੀ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਦਾ ਉਲੰਘਣ ਕੀਤਾ, ਜਿਸ ਕਾਰਨ ਜਹਾਜ਼ 'ਚ ਨਵੇਂ ਪਾਇਲਟ ਆਏ ਅਤੇ ਐਲਾਨ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਫਲਾਈਟ 'ਚ ਕਾਫੀ ਦੇਰੀ ਹੋਈ।


ਇਹ ਵੀ ਪੜ੍ਹੋ: Nicaragua Flight Case: ਫੜੇ ਗਏ ਪੰਜਾਬੀਆਂ ਨੂੰ ਲੈ ਕੇ ਵੱਡਾ ਖੁਲਾਸਾ, ਖਾਲਿਸਤਾਨੀਆਂ ਨਾਲ ਜੁੜੇ ਤਾਰ! ਅੰਮ੍ਰਿਤਪਾਲ ਦਾ ਵੀ ਜ਼ਿਕਰ


ਇਸ ਦੌਰਾਨ ਪੀਲੇ ਰੰਗ ਦੀ ਹੂਡੀ ਪਹਿਨੇ ਇੱਕ ਨੌਜਵਾਨ ਨੇ ਆ ਕੇ ਪਾਇਲਟ 'ਤੇ ਹਮਲਾ ਕਰ ਦਿੱਤਾ। ਵਾਇਰਲ ਵੀਡੀਓ 'ਚ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਕੁੱਟਣ ਵਾਲੇ ਵਿਅਕਤੀ ਅਤੇ ਏਅਰ ਹੋਸਟੈੱਸ ਵਿਚਾਲੇ ਬਹਿਸ ਹੋ ਗਈ ਸੀ। ਇੱਕ ਪਾਸੇ ਬੰਦਾ ਕਹਿ ਰਿਹਾ ਹੈ, 'ਜੇਕਰ ਗੱਡੀ ਚਲਾਉਣੀ ਹੈ ਤਾਂ ਚਲਾਓ, ਜੇ ਨਹੀਂ ਚਲਾਉਣੀ ਤਾਂ ਗੱਡੀ ਨਾ ਚਲਾਓ, ਗੇਟ ਖੋਲ੍ਹੋ...' ਅਸੀਂ ਕਿੰਨੇ ਸਮੇਂ ਤੋਂ ਇੱਥੇ ਬੈਠੇ ਹਾਂ? ਇੱਥੇ ਬਚਾਅ ਲਈ ਆਈ ਏਅਰ ਹੋਸਟੈੱਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, '... ਤੁਸੀਂ ਅਜਿਹਾ ਨਹੀਂ ਕਰ ਸਕਦੇ।'


ਇਹ ਵੀ ਪੜ੍ਹੋ: Ram Mandir scams alert! ਵਟਸਐਪ ‘ਤੇ ਮਿਲ ਰਹੇ ਜਾਅਲੀ VIP ਐਂਟਰੀ ਸੰਦੇਸ਼ਾਂ ਤੋਂ ਰਹੋ ਸਾਵਧਾਨ, ਜਾਣੋ ਕਿੰਝ ਹੁੰਦੀ ਹੈ ਠੱਗੀ