Nicaragua Flight Case: ਬੀਤੇ ਮਹੀਨੇ ਫਰਾਂਸ 'ਚ ਰੋਕੇ ਗਏ 303 ਭਾਰਤੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਮਨੁੱਖੀ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਗੁਜਰਾਤ ਦੀ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਖਾਲਿਸਤਾਨੀ ਕੁਨੈਕਸ਼ਨ ਲੱਭਿਆ ਹੈ। ਗੁਜਰਾਤ ਪੁਲਿਸ ਦੀ ਜਾਂਚ ਮੁਤਾਬਕ ਟਰੈਵਲ ਏਜੰਟਾਂ ਨੇ ਪੰਜਾਬੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਫੜੇ ਜਾਣ 'ਤੇ ਖੁਦ ਨੂੰ ਖਾਲਿਸਤਾਨੀ ਦੱਸਣ। ਏਜੰਟਾਂ ਵਲੋਂ ਹਦਾਇਤ ਦਿੱਤੀ ਗਈ ਸੀ ਕਿ ਸ਼ਰਨ ਲੈਣ ਲਈ ਬਾਰਡਰ ਏਜੰਟਾਂ ਨੂੰ ਇਹ ਕਹਿ ਕੇ ਮਨਾਉਣ ਕਿ ਉਹ ਖਾਲਿਸਤਾਨੀ ਸਮਰਥਕ ਹਨ।



ਸੀਆਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਮਨੁੱਖੀ ਤਸਕਰੀ ਦੀ ਚੱਲ ਰਹੀ ਜਾਂਚ ਵਿੱਚ ਬਹੁਤ ਹੀ ਹੈਰਾਨੀਜਨਕ ਖੁਲਾਸੇ ਕੀਤੇ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਤੋਂ ਨਿਕਾਰਾਗੁਆ ਵੱਲ ਜਾ ਰਹੇ 150 ਤੋਂ ਵੱਧ ਪੰਜਾਬੀਆਂ ਨੂੰ ਖਾਲਿਸਤਾਨ ਪੱਖੀ ਕਾਰਕੁਨ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓਜ਼ ਅਤੇ ਉਸ ਸਬੰਧੀ ਖਬਰਾਂ ਦੇ ਲੇਖ ਕੋਲ ਰੱਖਣ ਲਈ ਕਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਲਿਸਤਾਨ ਬਾਰੇ ਪੜ੍ਹਣ ਦੀ ਵੀ ਹਦਾਇਤ ਦਿੱਤੀ ਸੀ।


ਏਜੰਟਾਂ ਵਲੋਂ ਇਹ ਹਦਾਇਤਾਂ ਅਤੇ ਵੀਡੀਓਜ਼ ਨੂੰ ਵਟਸਐਪ 'ਤੇ ਸਾਂਝੀਆਂ ਕਰਕੇ ਡੀਲੀਟ ਕਰ ਦਿੱਤੀਆਂ ਗਈਆਂ। ਹਾਲਾਂਕਿ, ਸੀਆਈਡੀ ਦੀ ਟੀਮ ਇਨ੍ਹਾਂ 'ਚੋਂ ਕੁਝ ਮੈਸੇਜਾਂ ਨੂੰ 'ਰਿਟਰਾਈਵ' ਕਰਨ 'ਚ ਕਾਮਯਾਬ ਰਹੀ।


ਇਸ ਤੋਂ ਇਲਾਵਾ ਇੱਕ ਜਾਂਚ ਅਧਿਕਾਰੀ ਨੇ ਇਹ ਖੁਲਾਸਾ ਵੀ ਕਿਤਾ ਕਿ ਏਜੰਟਾਂ ਨੇ ਉਨ੍ਹਾਂ ਨੂੰ ਅੰਮ੍ਰਿਤਪਾਲ  ਦਾ ਸਮਰਥਨ ਕਰਨ 'ਤੇ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖ ਲਿਆ ਗਿਆ ਸੀ, ਜਿਸ ਕਾਰਨ ਉਹ ਆਪਣਾ ਦੇਸ਼ ਛੱਡ ਕੇ ਆਏ ਹਨ। ਸੂਤਰਾਂ ਦਾ ਦਾਅਵਾ ਹੈ ਕਿ ਦੋ ਪੰਜਾਬੀ ਇਹ ਤਰੀਕੇ ਵਰਤ ਕੇ ਫਰਾਂਸ 'ਚ ਸ਼ਰਣ ਲੈਣ 'ਚ ਕਾਮਯਾਬ ਵੀ ਹੋਏ।


ਦਿਲਚਸਪ ਗੱਲ ਤਾਂ ਇਹ ਹੈ ਕਿ ਜਹਾਜ਼ ਵਿਚ  ਬੈਠੇ 96 ਗੁਜਰਾਤੀਆਂ ਨੂੰ ਇਹ ਦਾਅਵਾ ਕਰਨ ਲਈ ਕਿਹਾ ਗਿਆ ਸੀ ਕਿ ਉਹ ਕਾਂਗਰਸ ਅਤੇ 'ਆਪ' ਦੇ ਮੈਂਬਰ ਹਨ ਅਤੇ ਆਪਣੀ ਸਿਆਸੀ ਵਫ਼ਾਦਾਰੀ ਕਾਰਨ ਉਨ੍ਹਾਂ ਨੂੰ ਖਤਰਾ ਹੈ। 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।