ਵਾਸ਼ਿੰਗਟਨ: ਕਹਿੰਦੇ ਨੇ ਕਿ ਜੇ ਕਿਸੇ ਵਿਅਕਤੀ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੈ, ਤਾਂ ਉਹ ਵਿਅਕਤੀ ਅਚਾਨਕ ਕਰੋੜਪਤੀ ਬਣ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਇੱਥੇ ਕਲਰਕ ਦੀ ਗਲਤੀ ਕਾਰਨ ਇੱਕ ਵਿਅਕਤੀ ਕਰੋੜਪਤੀ ਬਣ ਗਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਨੂੰ ਇੱਕ ਕਰੋੜ ਨਹੀਂ, 15 ਕਰੋੜ ਦੀ ਲਾਟਰੀ ਮਿਲੀ ਹੈ।
ਅਮਰੀਕਾ ਦੇ ਮਿਸ਼ੀਗਨ ਦਾ ਇੱਕ ਵਿਅਕਤੀ ਆਪਣੀ ਪਤਨੀ ਨਾਲ ਟਰੱਕ ‘ਚ ਹਵਾ ਭਰਨ ਲਈ ਮਿਸ਼ੀਗਨ ਦੇ ਈਸਟਪੁਆਇੰਟ ਵਿੱਚ ਇੱਕ ਗੈਸ ਸਟੇਸ਼ਨ ਗਿਆ। ਇਸ ਦੌਰਾਨ ਉਹ ਹਵਾ ਮਸ਼ੀਨ ਵਿੱਚ ਪੈਸੇ ਪਾਉਣ ਲਈ ਕਲਰਕ ਕੋਲ ਗਿਆ। ਇਸ ਤੋਂ ਉਸ ਨੇ ਚੇਂਜ ਲੈਣਾ ਸੀ ਤਾਂ ਕਲਰਕ ਨੇ $10 ਲਕੀ 7 ਦਾ ਸਕੈਚ-ਆਫ਼ ਟਿਕਟ ਲਈ ਉਸ ਵਿਅਕਤੀ ਨੂੰ ਕਿਹਾ ਤੇ ਕਲਰਕ ਨੇ ਗਲਤੀ ਨਾਲ ਵਿਅਕਤੀ ਨੂੰ $20 ਦਾ ਟਿਕਟ ਦੇ ਦਿੱਤਾ।
ਜਦੋਂ ਕਲਰਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਉਸ ਨੇ ਉਸ ਵਿਅਕਤੀ ਨੂੰ ਲਾਟਰੀ ਦੀ ਟਿਕਟ ਵਾਪਸ ਕਰਨ ਲਈ ਕਿਹਾ। ਹਾਲਾਂਕਿ, ਵਿਅਕਤੀ ਨੇ ਉਹ ਟਿਕਟ ਵਾਪਸ ਨਹੀਂ ਦਿੱਤੀ ਤੇ ਆਪਣੇ ਕੋਲ ਰੱਖੀ। ਵਿਅਕਤੀ ਨੇ ਦੱਸਿਆ ਕਿ ਕਲਰਕ ਨੇ ਉਸ ਨੇ ਟਿਕਟ ਐਕਸਚੇਂਜ ਕਰਨ ਦਾ ਆਫਰ ਦਿੱਤਾ, ਪਰ ਕਿਸੇ ਚੀਜ਼ ਨੇ ਮੈਨੂੰ ਇਸ ਨੂੰ ਰੱਖਣ ਲਈ ਕਿਹਾ।
ਬਾਅਦ ਵਿੱਚ ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ ਤਾਂ ਵਿਅਕਤੀ ਦੀ ਖ਼ੁਸ਼ੀ ਸਤਵੇਂ ਅਸਮਾਨ ‘ਤੇ ਪਹੁੰਚ ਗਈ। ਉਸ ਟਿਕਟ ਤੋਂ ਉਸ ਨੂੰ 15 ਕਰੋੜ ਦੀ ਲਾਟਰੀ ਨਿਕਲੀ। ਜਿਹੜੀ ਟਿਕਟ ਉਸ ਨੇ ਗਲਤੀ ਨਾਲ ਲਈ ਸੀ, ਉਸ ਨੇ ਵਿਅਕਤੀ ਨੂੰ ਕਰੋੜਪਤੀ ਬਣਾ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਰੱਕ 'ਚ ਹਵਾ ਭਰਨ ਸਮੇਂ ਹੋਈ ਗਲਤੀ ਨੇ ਨੌਜਵਾਨ ਨੂੰ ਬਣਾਇਆ ਕਰੋੜਪਤੀ, ਯਕੀਨ ਨਹੀਂ ਤਾਂ ਪੜ੍ਹੋ ਪੂਰੀ ਕਹਾਣੀ
ਏਬੀਪੀ ਸਾਂਝਾ
Updated at:
27 Nov 2020 12:28 PM (IST)
ਇਸ ਵਿਅਕਤੀ ਨੇ ਆਪਣਾ ਨਾਂ ਜ਼ਾਹਰ ਨਹੀਂ ਕੀਤਾ, ਪਰ ਉਸ ਨੇ ਸਾਫ਼ ਕਰ ਦਿੱਤਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣਾ ਘਰ ਖਰੀਦੇਗਾ। ਉਹ ਕਈ ਸਾਲਾਂ ਤੋਂ ਘਰ ਦਾ ਸੁਪਨਾ ਵੇਖ ਰਿਹਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -