ਪਾਣੀਪਤ: ਕਿਸਾਨਾਂ ਦਾ ਕਾਫਲਾ ਪੁੰਜਾਬ ਤੋਂ ਚੱਲ ਕੇ ਹਰਿਆਣਾ ਹੁੰਦਾ ਹੋਇਆ ਪਾਣੀਪਤ ਜਾ ਪਹੁੰਚਿਆ ਹੈ। ਬੇਸ਼ੱਕ ਅਕਾਲੀ ਦਲ ਸਮੇਤ ਪੰਜਾਬ ਕਾਂਗਰਸ ਕਿਸਾਨਾਂ ਦਾ ਸਾਥ ਦੇਣ ਦਾ ਵਾਅਦਾ ਕਰਕੇ ਅੱਧਵਾਟੇ ਹੀ ਪੱਤਰਾ ਵਾਚ ਗਏ। ਜਦੋਂ ਕੇਂਦਰੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਦੀ ਸ਼ੁਰੂਆਤ ਸੀ ਤਾਂ ਸਿਆਸੀ ਲੀਡਰਾਂ ਨੇ ਵੀ ਖੂਬ ਸ਼ਮੂਲੀਅਤ ਕੀਤੀ।

ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਦਿਆਂ ਵਾਲੀਆਂ ਸੀਟਾਂ ਤੇ ਬਹਿ ਕੇ ਟਰੈਟਰ ਦੀ ਸਵਾਰੀ ਕੀਤੀ। ਉਧਰ ਹਰਸਮਿਰਤ ਬਾਦਲ ਵੀ ਸੁਖਬੀਰ ਬਾਦਲ ਨਾਲ ਟਰੈਕਟਰ ਦੀ ਸੱਜੀ ਸੀਟਰ 'ਤੇ ਸਵਾਰ ਨਜ਼ਰ ਆਏ।

ਦਿੱਲੀ ਤਕ ਦਾ ਸਫਰ ਕਿਸਾਨਾਂ ਨੇ ਇਕੱਲਿਆਂ ਹੀ ਤੈਅ ਕਰਨਾ ਸੀ। ਪੰਜਾਬ 'ਚ ਸਿਆਸੀ ਲੀਡਰਾਂ ਨੇ ਬਿਆਨਬਾਜ਼ੀ ਤਾਂ ਬੈਠੇ ਬਿਠਾਏ ਬਹੁਤ ਕੀਤੀ, ਖੱਟਰ ਸਰਕਾਰ ਦੀ ਨਿਖੇਧੀ ਵੀ ਕੀਤੀ ਪਰ ਕਿਸਾਨਾਂ ਦੇ ਨਾਲ ਤੁਰਨ ਦਾ ਹੌਸਲਾ ਨਹੀਂ ਦਿਖਾਇਆ। ਅਜਿਹੇ 'ਚ ਹੁਣ ਕਾਂਗਰਸ ਲੀਡਰ ਰਣਦੀਪ ਸੁਰਜੇਵਾਲਾ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਟਵੀਟ ਕਰਦਿਆਂ ਕਿਸਾਨਾਂ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।

ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ

ਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ