ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਐਨਐਚ-24, ਚਿੱਲਾ ਸੀਮਾ, ਟਿਗਰੀ ਸੀਮਾ, ਬਹਾਦਰਗੜ੍ਹ ਸੀਮਾ, ਫਰੀਦਾਬਾਦ ਸੀਮਾ, ਕਾਲਿੰਦੀ ਕੁੰਜ ਸੀਮਾ ਤੇ ਸਿੰਘੂ ਸੀਮਾ ਤੇ ਪੁਲਿਸ ਬਲ ਤਾਇਨਾਤ ਕੀਤਾ ਹੈ। ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਕਿਸਾਨਾਂ ਦੇ ਸਿੰਘੂ ਸੀਮਾ ਤੋਂ ਦਿੱਲੀ 'ਚ ਦਾਖਲ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਉੱਥੋਂ ਭਾਰੀ ਸੰਖਿਆਂ 'ਚ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।


ਪ੍ਰਦਰਸ਼ਨ 'ਚ ਸ਼ਾਮਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚੋਂ ਕਾਫੀ ਲੋਕ ਅੱਜ ਦੇਰ ਸ਼ਾਮ ਤਕ ਰਾਜਧਾਨੀ ਕੋਲ ਪਹੁੰਚ ਸਕੇ। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਚੱਲੋਂ ਮਾਰਚ ਦੇ ਮੱਦੇਨਜ਼ਰ ਸ਼ਹਿਰ ਪੁਲਿਸ ਨੇ ਸਿੰਘੂ ਸੀਮਾ ਤੇ ਆਵਜਾਈ ਬੰਦ ਕਰ ਦਿੱਤੀ ਹੈ। ਪੁਲਿਸ ਨੇ ਕਿਹਾ, 'ਪ੍ਰਦਰਸ਼ਨਕਾਰੀਆਂ ਦੇ ਨਾਲ ਆ ਰਹੇ ਟ੍ਰੈਕਟਰਾਂ ਨੂੰ ਰੋਕਣ ਲਈ ਸਿੰਘੂ ਸਰਹੱਦ 'ਤੇ ਰੇਤ ਨਾਲ ਲੱਦੇ ਟਰੱਕ ਤੇ ਤਿੰਨ ਵਾਟਰ ਕੈਨਨ ਤਾਇਨਾਤ ਕੀਤੇ ਹਨ। ਕਾਨੂੰਨ-ਵਿਵਸਥਾ 'ਤੇ ਨਜ਼ਰ ਰੱਖਣ ਲਈ ਡਰੋਨ ਵੀ ਤਾਇਨਾਤ ਕੀਤੇ ਗਏ ਹਨ।


ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਚੱਲੋ ਮਾਰਚ ਤਹਿਤ ਪੰਜਾਬ ਤੋਂ ਚੱਲੇ ਕਿਸਾਨਾਂ ਦੇ ਦਿੱਲੀ ਦੇ ਕਰੀਬ ਪਹੁੰਚਣ ਕਾਰਨ ਪੁਲਿਸ ਨੇ ਰਾਜਧਾਨੀ ਦੀਆਂ ਸਾਰੀਆਂ ਸਰਹੱਦਾਂ 'ਤੇ ਸੁਰੱਖਿਆਂ ਬਹੁਤ ਜ਼ਿਆਦਾ ਵਧਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਜੇਕਰ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਵੀ ਜਾਂਦੇ ਹਨ ਪਰ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਕਿਸਾਨਾਂ ਲਈ ਸੌਖਾ ਨਹੀਂ ਦਿੱਲੀ 'ਚ ਦਾਖਲਾ, ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ

ਠੰਡੀ ਹਨ੍ਹੇਰੀ ਰਾਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ