ਆਗਰਾ: ਤਾਜਨਗਰੀ ਆਗਰਾ ਦਾ ਰਹਿਣ ਵਾਲੇ ਇੱਕ ਨੌਜਵਾਨ ਨੇ ਚੰਦ 'ਤੇ ਜ਼ਮੀਨ ਖਰੀਦੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਇਹ ਆਪਣੇ ਪਰਿਵਾਰ ਲਈ ਕੀਤਾ ਹੈ। ਖਾਸ ਗੱਲ ਇਹ ਹੈ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਚੰਨ 'ਤੇ ਜ਼ਮੀਨ ਲਈ ਸੀ।


ਜਾਣਕਾਰੀ ਮੁਤਾਬਕ ਆਗਰਾ ਦੇ ਸਦਰ ਥਾਣੇ ਦੇ ਗੌਰਵ ਗੁਪਤਾ ਨੇ ਹੋਟਲ ਮੈਨੇਜਮੈਂਟ ਦੀ ਸਿੱਖਿਆ ਹਾਸਲ ਕੀਤੀ ਹੈ। ਉਹ ਪਿਛਲੇ ਲਗਪਗ 6 ਸਾਲਾਂ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਹੈ। ਪਰ ਜਦੋਂ ਕੋਰੋਨਾ ਮਹਾਮਾਰੀ ਫੈਲ ਗਈ ਤਾਂ ਗੌਰਵ ਆਪਣੇ ਘਰ ਵਾਪਸ ਆਇਆ।

55 ਹਜ਼ਾਰ ਰੁਪਏ ਵਿੱਚ ਖਰੀਦੀ ਜ਼ਮੀਨ:

ਗੌਰਵ ਨੇ ਚੰਨ 'ਤੇ ਜ਼ਮੀਨ ਲੈਣ ਲਈ ਚੰਦਰ ਸੰਸਥਾ ਨਾਲ ਸੰਪਰਕ ਕੀਤਾ। ਦੱਸ ਦੇਈਏ ਕਿ ਇਸ ਨੂੰ ਚੰਦ 'ਤੇ ਜ਼ਮੀਨ ਵੇਚਣ ਦੇ ਅਧਿਕਾਰ ਹਨ। ਆਖਰਕਾਰ, ਤਿੰਨ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਗੌਰਵ ਨੂੰ ਚੰਨ 'ਤੇ ਜ਼ਮੀਨ ਦੇ ਕਾਗਜ਼ ਮਿਲ ਗਏ। ਇਸ ਦੌਰਾਨ ਉਸ ਨੂੰ ਬਹੁਤ ਗੁੰਝਲਦਾਰ ਪ੍ਰਕਿਰਿਆਵਾਂ ਚੋਂ ਲੰਘਣਾ ਪਿਆ।

ਪੈਮੇਂਟ 'ਚ ਆਈ ਦਿੱਕਤ:

ਗੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਮੀਨ ਦਾ ਭੁਗਤਾਨ ਕਰਨ ਵਿਚ ਸਭ ਤੋਂ ਮੁਸ਼ਕਲ ਆਈ ਸੀ।ਭਾਰਤੀ ਕਾਰਡ ਅਦਾਇਗੀ ਲਈ ਸਵੀਕਾਰ ਨਹੀਂ ਕੀਤੇ ਜਾ ਰਹੇ ਸੀ। ਫਿਰ ਉਸਨੇ ਅਮਰੀਕਾ ਵਿਚ ਆਪਣੇ ਇੱਕ ਸਾਥੀ ਦੀ ਮਦਦ ਲਈ।

ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904