ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਦੇਰ ਰਾਤ ਹੋਏ ਵਿਸਫੋਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਇਕ ਘਰ 'ਚ ਪਟਾਕੇ ਬਣਾਉਣ ਲਈ ਰੱਖੇ ਬਾਰੂਦ 'ਚ ਵਿਸਫੋਟ ਹੋ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ।


ਵਿਸਫੋਟ ਕਾਰਨ ਮਕਾਨ ਵੀ ਤਬਾਹ ਹੋ ਗਿਆ। ਇਸ ਤੋਂ ਇਲਾਵਾ ਆਸਪਾਸ ਦੇ ਕਰੀਬ ਅੱਧਾ ਦਰਜਨ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਰਾਤ 12 ਵਜੇ ਦੇ ਕਰੀਬ ਹੋਇਆ।


ਸੰਯੁਕਤ ਰਾਸ਼ਟਰ ਮਹਾਸਭਾ ਦੀ ਜਨਰਲ ਡਿਬੇਟ ਨੂੰ ਅੱਜ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ


ਮਥੁਰਾ ਦੇ ਐਸਡੀਐਮ ਸੁਰੇਸ਼ ਕੁਮਾਰ ਨੇ ਕਿਹਾ ਘਰ 'ਚ ਪਾਟਕੇ ਬਣਾਉਣ ਲਈ ਰੱਖੇ ਬਾਰੂਦ 'ਚ ਵਿਸਫੋਟ ਹੋਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਲਈ ਘਰ 'ਚ ਗੈਰਕਾਨੂੰਨੀ ਵਿਸਫੋਟਕ ਰੱਖਣ ਲਈ ਐਫਆਈਆਰ ਦਰਜ ਕੀਤੀ ਜਾਵੇਗੀ।


ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ