ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸੰਯੁਰਕ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ 'ਚ ਆਮ ਸਭਾ ਨੂੰ ਸੰਬੋਧਨ ਕਰਨਗੇ। ਮੌਜੂਦਾ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੂੰ ਅੱਜ ਪਹਿਲੇ ਬੁਲਾਰੇ ਦੇ ਰੂਪ 'ਚ ਰੱਖਿਆ ਗਿਆ ਹੈ। ਬੈਠਕ ਨਿਊਯਾਰਕ ਸਮੇਂ ਸਵੇਰ 9 ਵਜੇ ਤੇ ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ ਕਰੀਬ ਸਾਡੇ ਛੇ ਵਜੇ ਹੋਵੇਗੀ।
75ਵੇਂ UNGA ਸੈਸ਼ਨ ਦਾ ਵਿਸ਼ਾ ਭਵਿੱਖ ਜੋ ਅਸੀਂ ਚਾਹੁੰਦੇ ਹਾਂ, ਸੰਯੁਕਤ ਰਾਸ਼ਟਰ ਜਿਸ ਦੀ ਸਾਨੂੰ ਲੋੜ ਹੈ। ਬਹੁਪੱਖੀਵਾਦ ਲਈ ਸਾਡੀ ਸਮੂਹਿਕ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਿਆਂ covid-19 ਦਾ ਸਾਹਮਣਾ ਕਰਨ 'ਚ ਪ੍ਰਭਾਵੀ ਕਾਰਵਾਈ 'ਤੇ ਵੀ ਚਰਚਾ ਹੋਵੇਗੀ। ਕਿਉਂਕਿ ਇਸ ਸਮੇਂ UNGA ਨੂੰ COVID-19 ਮਹਾਮਾਰੀ ਦੀ ਪਿੱਠਭੂਮੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲਈ ਇਹ ਲਗਪਗ ਪੂਰੀ ਤਰ੍ਹਾਂ ਵਰਚੂਅਲ ਹੀ ਹੋ ਰਹੀ ਹੈ। ਇਸ ਲਈ ਨਿਊਯਾਰਕ ਦੇ UNGA ਹਾਲ 'ਚ ਪ੍ਰਧਾਨ ਮੰਤਰੀ ਦਾ ਸੰਬੋਧਨ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਰੂਪ 'ਚ ਪ੍ਰਸਾਰਤ ਕੀਤਾ ਜਾਵੇਗਾ।
ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ