ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਕੇਸ ਨਾ ਸਿਰਫ ਸਾਡੇ ਦੇਸ਼ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਦੇਖੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਜੋ ਲੋਕ ਸਮਝਦਾਰ ਹਨ ਅਤੇ ਦੂਜਿਆਂ ਬਾਰੇ ਚਿੰਤਤ ਹਨ ਉਹ ਸਾਰੀਆਂ ਸਾਵਧਾਨੀ ਵਰਤ ਰਹੇ ਹਨ। ਜਦੋਂ ਕਿ ਕੁਝ ਲੋਕ ਅਜਿਹੇ ਹਨ ਜੋ ਹਾਲਾਤ ਬੇਕਾਬੂ ਹੋਣ ਦੇ ਬਾਅਦ ਵੀ ਬੇਫਿਕਰੇ ਹਨ। ਪਰ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਵਿੱਚ ਸਿਰਫ ਮਾੜੇ ਹੀ ਨਹੀਂ, ਚੰਗੇ ਲੋਕ ਵੀ ਹਨ। ਭਲਿਆਈ ਦੀ ਮਿਸਾਲ ਦੀ ਇੱਕ ਕਹਾਣੀ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

ਦੱਸ ਦਈਏ ਕਿ ਇਹ ਕਹਾਣੀ ਨਿਊ ਯਾਰਕ ਦੀ ਹੈ ਅਤੇ ਇਸ ਕਹਾਣੀ ਵਿਚ ਇੱਕ ਨਹੀਂ ਬਲਕਿ ਦੋ ਨਾਇਕ ਹਨ। ਪਹਿਲਾ ਹੀਰੋ ਬਾਰ ਦਾ ਮਾਲਕ, ਬ੍ਰੈਂਡਨ ਰਿੰਗ ਹੈ ਅਤੇ ਦੂਜਾ ਹੀਰੋ ਉਸ ਦਾ ਆਖਰੀ ਗਾਹਕ ਹੈ ਜੋ ਬਾਰ ਵਿਚ ਬੀਅਰ ਪੀਣ ਆਇਆ ਸੀ ਕੋਰੋਨਾ ਦੇ ਵੱਧ ਰਹੇ ਕੇਸ ਨੂੰ ਵੇਖਦੇ ਹੋਏ, ਕਲੀਵਲੈਂਡ ਦੇ ਨਾਈਟ ਟਾਊਨ ਬਾਰ ਦੇ ਮਾਲਕ ਬ੍ਰੈਂਡਨ ਰਿੰਗ ਨੇ ਸਰਕਾਰ ਵਲੋਂ ਲਗਾਏ ਲੌਕਡਾਊਨ ਤੋਂ ਪਹਿਲਾਂ ਖੁਦ ਬਾਰ ਬੰਦ ਕਰਨ ਦਾ ਫੈਸਲਾ ਕੀਤਾ। ਉਧਰ ਬਾਰ ਬੰਦ ਕਰਨ ਤੋਂ ਪਹਿਲਾਂ ਉਥੇ ਆਇਆ ਆਖਰੀ ਗਾਹਕ ਬ੍ਰੈਂਡਨ ਅਤੇ ਉਸ ਦੇ ਸਟਾਫ ਦੇ ਇਸ ਫੈਸਲੇ ਤੋਂ ਖੁਸ਼ ਸੀ, ਜਿਸ ਕਰਕੇ ਉਸ ਨੇ ਬਾਰ ਮਾਲਕ ਦੀ ਮਦਦ ਲਈ ਦੋ ਲੱਖ ਰੁਪਏ ਤੋਂ ਵੱਧ ਦੀ ਟਿਪ ਦਿੱਤੀ।



ਬਾਰ ਦੇ ਇਸ ਆਖਰੀ ਗਾਹਕ ਨੇ ਬਾਰ ਸਟਾਫ ਨੂੰ 7 ਡਾਲਰ ਦੀ ਇੱਕ ਬੀਅਰ ਲਈ3000 ਡਾਲਰ ਦਿੱਤੇ। ਬਿਲ ਸਲਿੱਪ 'ਤੇ ਵੀ ਉਸਨੇ ਬ੍ਰੈਂਡਨ ਅਤੇ ਉਸਦੇ ਸਟਾਫ ਲਈ ਲਿਖਿਆ, "ਇਸਨੂੰ ਆਪਣੇ ਸਟਾਫ ਮੈਂਬਰਾਂ ਨਾਲ ਵੰਡ ਲਓ।"

7 ਡਾਲਰ ਦੀ ਬੀਅਰ 'ਤੇ ਇੰਨੀ ਵੱਡੀ ਟਿਪ ਦੀ ਰਕਮ ਵੇਖ ਕੇ ਬਰੈਂਡਨ ਪਹਿਲਾਂ ਹੈਰਾਨ ਰਹਿ ਗਿਆ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਗਾਹਕ ਨੇ ਗਲਤੀ ਨਾਲ ਇੰਨੀ ਵੱਡੀ ਰਕਮ ਟਿਪ ਵਿੱਚ ਦਿੱਤੀ ਹੋਵੇ। ਗਾਹਕ ਨੂੰ ਇਸ ਬਾਰੇ ਦੱਸਣ ਲਈ ਬ੍ਰੈਂਡਨ ਉਸਦੇ ਮਗਰ ਭੱਜਿਆ। ਜਿਵੇਂ ਹੀ ਉਹ ਬਾਰ ਤੋਂ ਬਾਹਰ ਆਇਆ, ਉਸਨੇ ਪਾਇਆ ਕਿ ਉਹ ਗਾਹਕ ਉੱਥੇ ਹੀ ਖੜ੍ਹਾ ਹੈ। ਇਸ ਤੋਂ ਪਹਿਲਾਂ ਬ੍ਰੈਂਡਨ ਗ੍ਰਾਹਕ ਨੂੰ ਕੁਝ ਕਹਿਦਾ ਗਾਹਕ ਨੇ ਉਨ੍ਹਾਂ ਨੂੰ ਵੇਖ ਕੇ ਕਿਹਾ, "ਇਹ ਕੋਈ ਗਲਤੀ ਨਹੀਂ ਹੈ। ਇਹ ਤੁਹਾਡੇ ਸਾਰਿਆਂ ਲਈ ਹੈ, ਬਾਰ ਖੁੱਲ੍ਹਣ ‘ਤੇ ਅਸੀਂ ਦੁਬਾਰਾ ਮਿਲਾਂਗੇ ਅਤੇ ਫਿਰ ਕੋਈ ਗਲਤੀ ਨਹੀਂ ਹੋਏਗੀ।"

ਬ੍ਰੈਡੇਨ ਨੇ ਇਸ ਖਾਸ ਗ੍ਰਾਹਕ ਦੇ ਬਿੱਲ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ 'ਤੇ ਇੱਖ ਭਾਵੂਕ ਪੋਸਟ ਨੂੰ ਸ਼ੇਅਰ ਕੀਤਾ ਅਤੇ ਉਸ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪੋਸਟ 'ਚ ਬ੍ਰੈਂਡਨ ਆਪਣੇ ਇਸ ਗਾਹਕ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904