ਨਵੀਂ ਦਿੱਲੀ: ਸ਼ੋਸਲ ਮੈਸੇਜਿੰਗ ਐਪ ਵਟਸਐਪ (WhatsApp) ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਦਸੰਬਰ ਤੋਂ ਕੋਰੋਨਾ ਸਪੈਸ਼ਲ ਟ੍ਰੇਨਾਂ ਸਮੇਤ ਭਾਰਤੀ ਰੇਲਵੇ ਸਾਰੀਆਂ ਟ੍ਰੇਨਾਂ ਨੂੰ ਬੰਦ ਕਰਨ ਜਾ ਰਿਹਾ ਹੈ। ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸਜ ਆਇਆ ਹੈ ਜਾਂ ਆਉਂਦਾ ਹੈ ਤਾਂ ਇਸ ਤੇ ਯਕੀਨ ਨਾ ਕਰਨਾ ਕਿਉਂਕਿ ਇਹ ਇੱਕ ਝੂਠਾ (Fake) ਮੈਸਜ ਹੈ, ਜੋ ਵਾਇਰਲ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੀ ਸੰਸਥਾ PIB ਨੇ ਇਸ ਵਾਇਰਲ ਮੈਸਜ ਦੀ ਸੱਚਾਈ ਦੀ ਜਾਂਚ ਕਰ ਵੱਖਰਾ ਹੀ ਖੁਲਾਸਾ ਕੀਤਾ ਹੈ। ਰੇਲ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰੇਲਵੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਹ ਪੂਰੀ ਖ਼ਬਰ ਜੋ ਵਾਇਰਲ ਕੀਤੀ ਜਾ ਰਹੀ ਹੈ ਫੇਕ ਹੈ।


PIBFactCheck ਨੇ ਦਾਅਵਾ ਕੀਤਾ ਹੈ ਕਿ 1 ਦਸੰਬਰ ਦੇ ਬਾਅਦ ਟ੍ਰੇਨ ਸੇਵਾਵਾਂ ਦੇ ਰੋਕੇ ਜਾਣ ਤੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ। ਰੇਲਵੇ ਨੇ ਵੀ ਇਸ ਖ਼ਬਰ ਨੂੰ ਝੂਠ ਕਰਾਰ ਦੇ ਦਿੱਤਾ ਹੈ।