ਹੁਣ ਮਹਾਰਾਸ਼ਟਰ 'ਚ ਈਡੀ ਦਾ ਸ਼ਿਕੰਜਾ, ਸ਼ਿਵ ਸੈਨਾ ਵਿਧਾਇਕ ਦੇ 10 ਟਿਕਾਣਿਆਂ 'ਤੇ ਛਾਪਾ
ਏਬੀਪੀ ਸਾਂਝਾ | 24 Nov 2020 12:56 PM (IST)
ਸ਼ਿਵ ਸੈਨਾ ਦੇ ਸੀਨੀਅਰ ਲੀਡਰ ਤੇ ਐਮਐਲਏ ਪ੍ਰਤਾਪ ਸਰਨਾਇਕ ਦੇ ਥਾਣੇ 'ਚ ਸਥਿਤ ਘਰ ਤੇ ਦਫ਼ਤਰ ਵਿੱਚ ਮੰਗਲਵਾਰ ਨੂੰ ED ਨੇ ਛਾਪੇਮਾਰੀ ਕੀਤੀ।
ਮੁੰਬਈ: ਸ਼ਿਵ ਸੈਨਾ ਦੇ ਸੀਨੀਅਰ ਲੀਡਰ ਤੇ ਐਮਐਲਏ ਪ੍ਰਤਾਪ ਸਰਨਾਇਕ ਦੇ ਥਾਣੇ 'ਚ ਸਥਿਤ ਘਰ ਤੇ ਦਫ਼ਤਰ ਵਿੱਚ ਮੰਗਲਵਾਰ ਨੂੰ ED ਨੇ ਛਾਪੇਮਾਰੀ ਕੀਤੀ। ਇਹ ਉਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਲਈ ਵੱਡਾ ਝਟਕਾ ਹੈ। ਸਰਨਾਇਕ ਤਿੰਨ ਵਾਰ ਐਮਐਲਏ ਰਹਿ ਚੁੱਕੇ ਹਨ। ਛਾਪੇਮਾਰੀ ਦੌਰਾਨ ED ਨੇ ਸਰਨਾਇਕ ਦੇ ਬੇਟੇ ਵੀਹਾਂਗ ਸਰਨਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵਿਧਾਇਕ ਪ੍ਰਤਾਪ ਸਰਨਾਇਕ ਦੇ ਘਰ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ ਈਡੀ ਦਾ ਛਾਪਾ ਉਨ੍ਹਾਂ ਦੇ 10 ਦੇ ਕਰੀਬ ਟਿਕਾਣਿਆਂ ‘ਤੇ ਜਾਰੀ ਹੈ।