ਜੈਪੁਰ: ਇੱਕ ਬ੍ਰਿਟਿਸ਼ ਨਾਗਰਿਕ ਦੇ ਪਿੱਛੇ ਮੌਤ ਹੱਥ ਤੋਂ ਕੇ ਪਿੱਛੇ ਪਈ ਹੈ ਪਰ ਉਹ ਹਾਰ ਵਾਰ ਉਸ ਨੂੰ ਮਾਤ ਦੇ ਦਿੰਦਾ ਹੈ। ਹੈਰਾਨ ਕਰ ਵਾਲੀ ਗੱਲ ਹੈ ਕਿ ਬ੍ਰਿਟਿਸ਼ ਨਾਗਰਿਕ ਇਜਾਜ਼ ਜੌਨਸ ਹਰ ਵਾਰ ਮੌਤ ਨੂੰ ਮਾਤ ਦੇ ਕਿ ਜ਼ਿੰਦਗੀ ਦੀ ਜੰਗ ਜਿੱਤ ਜਾਂਦਾ ਹੈ। ਇਜਾਜ਼ ਬਹੁਤ ਘੱਟੇ ਸਮੇਂ ਅੰਦਰ ਮੌਤ ਦੇ ਮੁੰਹ ਵਿੱਚੋਂ ਚਾਰ ਵਾਰ ਬਾਹਰ ਆਇਆ ਹੈ।


ਦੱਸ ਦੇਈਏ ਕਿ ਇਜਾਜ਼ ਨੂੰ ਪਹਿਲਾਂ ਭਾਰਤ ਆਉਂਦੇ ਹੀ ਡੇਂਗੂ ਬੁਖਾਰ ਹੋਇਆ ਫੇਰ ਕੁਝ ਦਿਨਾਂ ਮਗਰੋਂ ਮਲੇਰੀਆ ਹੋ ਗਿਆ, ਫਿਰ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਤੇ ਹੁਣ ਕੋਰੋਨਾ ਨੂੰ ਮਾਤ ਦੇਣ ਮਗਰੋਂ ਸਭ ਤੋਂ ਜ਼ਹਿਰੀਲੇ ਸੱਪ ਕੋਬਰਾ ਨੇ ਉਸ ਨੂੰ ਡੰਗ ਲਿਆ ਪਰ ਚੰਗੀ ਗੱਲ ਇਹ ਰਹੀ ਕਿ ਇਜ਼ਾਜ ਤੇ ਕੋਬਰਾ ਦਾ ਜ਼ਹਿਰ ਵੀ ਅਸਰ ਨਹੀਂ ਕਰ ਸਕਿਆ।

ਦਰਅਸਲ, ਇਜਾਜ਼ ਕੋਰੋਨਾ ਕਾਲ ਤੋਂ ਪਹਿਲਾਂ ਰਾਜਸਥਾਨ ਘੁੰਮਣ ਲਈ ਅਏ ਸੀ। ਉਸ ਮਗਰੋਂ ਲਗਾਤਾਰ ਉਸ ਨਾਲ ਕੁਝ ਨਾ ਕੁਝ ਹੋ ਰਿਹਾ ਹੈ। ਹਾਲ ਹੀ ਵਿੱਚ ਉਸ ਨੂੰ ਇੱਕ ਕੋਬਰਾ ਸੱਪ ਨੇ ਡੰਗਿਆ ਤਾਂ ਉਸ ਨੂੰ ਜੋਧਪੁਰ ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤਿੰਨ ਬਿਮਾਰੀਆਂ ਮਗਰੋਂ ਜਦੋਂ ਉਹ ਠੀਕ ਹੋਇਆ ਤਾਂ ਸੱਪ ਨੇ ਡੰਗ ਲਿਆ ਪਰ ਇਜਾਜ਼ ਨੇ ਹਿੰਮਤ ਨਹੀਂ ਹਾਰੀ ਤੇ ਬਿਮਾਰੀ ਮਗਰੋਂ ਇਸ ਦਾ ਵੀ ਡੱਟ ਕੇ ਸਾਹਮਣਾ ਕੀਤਾ। ਫਿਲਹਾਲ ਇਜਾਜ਼ ਤੰਦਰੁਸਤ ਹੈ।

ਇਸ ਦੌਰਾਨ ਇਜਾਜ਼ ਜੌਨਸ ਇਲਾਜ ਲਈ ਪੈਸੇ ਇਕੱਠੇ ਕਰਨ ਵਿੱਚ ਵੀ ਲੱਗਾ ਸੀ। ਕਈ ਸਮਾਜ ਸੇਵਕ ਉਸਦੀ ਮਦਦ ਲਈ ਅੱਗੇ ਆਏ ਕਿਉਂਕਿ ਇਜਾਜ਼ ਖੁਦ ਵੀ ਇੱਕ ਸਮਾਜ ਸੇਵੀ ਹੈ। ਇਜਾਜ਼ ਨੇ ਇਲਾਜ ਦੇ ਲਈ ਸਿਰਫ 48 ਘੰਟੇ ਵਿੱਚ 16 ਲੱਖ ਤੋਂ ਵੀ ਵੱਧ ਮਦਦ ਪ੍ਰਾਪਤ ਕਰ ਲਈ ਸੀ।