ਨਵੀਂ ਦਿੱਲੀ: ਅਕਸਰ ਹੀ ਆਪਣੇ ਨਾਲ ਇਹ ਹੁੰਦਾ ਹੈ ਕਿ ਜਦੋਂ ਸਾਡੇ ਸਾਹਮਣੇ ਸਾਡੀ ਪਸੰਦ ਦਾ ਕੁਝ ਖਾਣਾ ਪਿਆ ਹੁੰਦਾ ਹੈ ਤਾਂ ਸਾਡੇ ਮੂੰਹ ‘ਚ ਪਾਣੀ ਆ ਹੀ ਜਾਂਦਾ ਹੈ। ਅਜਿਹਾ ਹਰ ਕਿਸੇ ਨਾਲ ਹੀ ਹੁੰਦਾ ਹੈ। ਪਰ ਹੁਣ ਇੱਕ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾ ਕੈਲੋਰੀਜ਼ ਵਾਲਾ ਖਾਣ-ਪੀਣ ਦੀ ਸਮੱਗਰੀ ਦੀ ਦੋ ਮਿੰਟ ਦੀ ਖੁਸ਼ਬੂ ਤੁਹਾਡੀ ਭੁੱਖ ਨੂੰ ਘੱਟ ਕਰ ਸਕਦੀ ਹੈ। ਰਿਸਰਚ ‘ਚ ਇਹ ਵੀ ਕਿਹਾ ਗਿਆ ਹੈ ਕਿ ਖਾਣ ਦੀ ਵਧੀਆ ਖੁਸ਼ਬੂ ਨਾਲ ਭੁੱਖ ਘੱਟਦੀ ਹੈ ਅਤੇ ਡਿੱਢ ਵੀ ਭਰਿਆ ਲੱਗਦਾ ਹੈ। ਜਿਸ ਦਾ ਵਿਗਿਆਨਕ ਕਾਰਨ ਹੈ ਕਿ ਦਿਮਾਗ ਇਸ ਗੱਲ ‘ਚ ਕੋਈ ਫਰਕ ਨਹੀਂ ਕਰ ਪਾਉਂਦਾ ਇਹ ਖੁਸ਼ਬੂ ਬਿਨਾ ਖਾਧੇ ਹੀ ਆ ਰਹੀ ਹੈ ਜਾਂ ਖਾਣ ਸਮੇਂ ਆ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਕਿ ਇਹ ਖੋਜ ਕੀਤੀ ਕਿਵੇਂ। ਤਾਂ ਦੱਸ ਦਈਏ ਕਿ ਇਸ ਦੌਰਾਨ ਰਿਸਰਚਰਡਜ਼ ਨੇ ਕੁਝ ਲੋਕਾਂ ਨੂੰ ਇੱਕ ਖਾਣੇ ਦੀ ਚੰਗੀ ਖੁਸ਼ਬੂ 30 ਸੈਕਿੰਡ ਤਕ ਲੈਣ ਦਿੱਤੀ। ਜਿਸ ਤੋਂ ਬਾਅਦ ਲੋਕਾਂ ਨੇ ਉਸੇ ਖਾਣੇ ਦੀ ਮੰਗ ਕੀਤੀ। ਜਦੋਂ ਕੁਝ ਹੋਰ ਲੋਕਾਂ ਨੂੰ ਉਸੇ ਖਾਣੇ ਦੀ ਖੁਸ਼ਬੂ 2 ਮਿੰਟ ਤਕ ਦਿੱਤੀ ਤਾਂ ਲੋਕਾਂ ਨੇ ਉਸ ਖਾਣੇ ਦੀ ਮੰਗ ਘੱਟ ਕੀਤੀ। ਇਸ ਦੇ ਨਾਲ ਹੀ ਜਿਨ੍ਹਾਂ ਖਾਣ ਦੀਆਂ ਚੀਜ਼ਾਂ ‘ਚ ਜ਼ਿਆਦਾ ਫੈਟ ਅਤੇ ਸ਼ੁਗਰ ਹੁੰਦਾ ਹੈ ਉਨ੍ਹਾਂ ਦੇ ਸੇਵਨ ਨਾਲ ਟਾਈਪ-2 ਡਾਈਬੀਟੀਜ਼, ਕਾਰਡੀਯੋਵੈਸਕੁਲਰ ਬਿਮਾਰੀ ਅਤੇ ਮੋਟਾਪੇ ਦੀ ਬਿਮਾਰੀ ਹੋ ਜਾਂਦੀ ਹੈ। ਡਾਕਟਰ ਇਸੇ ਲਈ ਜ਼ਿਆਦਾ ਹਰੀਆਂ ਸਬਜ਼ੀਆਂ ਅਤੇ ਪੋਸ਼ਟਿਕ ਤੱਤਾਂ ਨੂੰ ਖਾਣੇ ‘ਚ ਸ਼ਾਮਲ ਕਰਨ ਦੀ ਸਲਾਹ ਦਿੰਦੀਆਂ ਹਨ।