ਚੰਡੀਗੜ੍ਹ: ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਆਸਟ੍ਰੇਲਿਆਈ ਨਾਗਰਿਕ ਦੇ ਪੱਖ 'ਚ ਫੈਸਲਾ ਸੁਣਾਇਆ ਹੈ। ਕਮਿਸ਼ਨ ਨੇ ਟਰਾਂਸਪਲਾਂਟ ਕਲੀਨਿਕ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ। ਕਮਿਸ਼ਨ ਦੇ ਨਿਰਦੇਸ਼ ਮੁਤਾਬਕ ਪੀੜਤ ਨੂੰ 14 ਲੱਖ 65 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ਼ਤਿਹਾਰ 'ਚ 100 ਫੀਸਦ ਗਰੰਟੀ ਦਾ ਦਾਅਵਾ ਦੇਖ ਕੇ ਇਹ ਵਿਅਕਤੀ ਆਸਟ੍ਰੇਲੀਆ ਤੋਂ ਭਾਰਤ ਵਾਲ ਟਰਾਂਸਪਲਾਂਟ ਲਈ 2012 'ਚ ਆਇਆ।


ਇੱਥੇ ਚੰਡੀਗੜ੍ਹ ਦੇ ਰੀਵਿਵਾ ਕਲੀਨਿਕ 'ਚ ਇਲਾਜ ਦੌਰਾਨ ਉਸ ਨੇ 4 ਲੱਖ ਰੁਪਏ ਖਰਚ ਕੀਤੇ। ਇਲਾਜ ਤੋਂ ਬਾਅਦ ਉਹ ਆਪਣੇ ਦੇਸ਼ ਚਲਾ ਗਿਆ। ਸੱਤ ਮਹੀਨੇ ਬਾਅਦ ਵੀ ਬਾਲ ਉੱਗਦੇ ਨਾ ਦੇਖ ਉਸ ਨੇ ਕਲੀਨਿਕ ਨਾਲ ਸੰਪਰਕ ਕਰ ਕੇ ਸਾਰੀ ਗੱਲ ਦੱਸੀ। ਗਲਤੀ ਮੰਨ ਕੇ ਕਲੀਨਿਕ ਨੇ ਬਿਨ੍ਹਾਂ ਫੀਸ ਟਰਾਂਸਪਲਾਂਟ ਦੀ ਪੇਸ਼ਕਸ਼ ਰੱਖੀ।

ਵਿਅਕਤੀ ਇੱਕ ਵਾਰ ਫਿਰ 2014 'ਚ ਚੰਡੀਗੜ੍ਹ ਇਲਾਜ ਲਈ ਆਇਆ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਸਾਰੇ ਮਾਮਲੇ ਦੀ ਉਸ ਨੇ ਫੋਰਮ 'ਚ ਸ਼ਿਕਾਇਤ ਕਰ ਦਿੱਤੀ। 2018 'ਚ ਫੋਰਮ ਨੇ ਕਲੀਨਿਕ ਨੂੰ ਲੇਵਿਸ ਦੇ ਚਾਰ ਲੱਖ ਰੁਪਏ ਦੇਣ ਤੇ 6 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ। ਕਲੀਨਿਕ ਨੇ ਇਸ ਖਿਲਾਫ ਨੇ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ 'ਚ ਅਪੀਲ ਕੀਤੇ। ਦੋਹਾਂ ਪੱਖਾਂ ਦੀਆਂ ਦਲੀਲਾਂ ਉਨਣ ਤੋਂ ਬਾਅਦ ਕਮਿਸ਼ਨ ਨੇ ਪੀੜਤ ਦੇ ਹੱਕ 'ਚ ਫੈਸਲਾ ਸੁਣਾਇਆ।