ਨਵੀਂ ਦਿੱਲੀ: ਅੱਜ ਦਾ ਦਿਨ ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਬਹੁਤ ਅਹਿਮ ਹੋਣ ਜਾ ਰਿਹਾ ਹੈ। ਇਸ ਦਿਨ ਇਹ ਫੈਸਲਾ ਲਿਆ ਜਾਵੇਗਾ ਕਿ ਕਮਲਨਾਥ ਦੀ ਸਰਕਾਰ ਬਣੀ ਰਹੇਗੀ ਜਾਂ ਨਹੀਂ। ਕਾਂਗਰਸ ਦੇ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਬਗਾਵਤੀ ਰਵੱਈਆ ਅਪਨਾਇਆ ਹੋਇਆ ਹੈ,। ਹੁਣ ਸਿੰਧੀਆ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਰੁੱਖ ਇਖ਼ਤੀਆਰ ਕਰਦੇ ਹਨ। ਭਾਰਤੀ ਜਨਤਾ ਪਾਰਟੀ ਸਿੰਧੀਆ ਦੇ ਅਗਲੇ ਕਦਮ ਦੀ ਉਡੀਕ ਕਰ ਰਹੀ ਹੈ।


ਇਸ ਦੌਰਾਨ ਖ਼ਬਰਾਂ ਆਈਆਂ ਹਨ ਕਿ ਜੋਤੀਰਾਦਿੱਤਿਆ ਸਿੰਧੀਆ ਅਗਲੇ ਕੁਝ ਘੰਟਿਆਂ 'ਚ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਜੋਤੀਰਾਦਿੱਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਹੈ।

ਸੂਤਰ ਦੱਸ ਰਹੇ ਹਨ ਕਿ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਜੋਤੀਰਾਦਿੱਤਿਆ ਸਿੰਧੀਆ ਭਾਜਪਾ ਵਿੱਚ ਸ਼ਾਮਲ ਹੋਣਗੇ। ਇੰਨਾ ਹੀ ਨਹੀਂ, ਸਿੰਧੀਆ ਭਾਜਪਾ ਕੋਟੇ ਨਾਲ ਰਾਜ ਸਭਾ ਵੀ ਜਾਣਗੇ।

ਦੱਸ ਦੇਈਏ ਕਿ ਕਮਲਨਾਥ ਆਪਣੀ ਸਰਕਾਰ ਨੂੰ ਬਚਾਉਣ ਦੇ ਸੰਕਟ ਚੋਂ ਲੰਘ ਰਹੇ ਹਨ। ਬੀਤੀ ਰਾਤ ਕਮਲਨਾਥ ਸਰਕਾਰ ਦੇ ਮੰਤਰੀਆਂ ਨੇ ਆਪਣਾ ਅਸਤੀਫਾ ਸੌਂਪਿਆ। ਕਮਲਨਾਥ ਸਰਕਾਰ ਦੇ 28 ਮੰਤਰੀਆਂ ਚੋਂ 22 ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਜੋਤੀਰਾਦਿੱਤਿਆ ਸਿੰਧੀਆ ਧੜੇ ਦੇ ਮੰਤਰੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ। ਜੋਤੀਰਾਦਿੱਤਿਆ ਨਾਰਾਜ਼ ਹਨ, ਉਨ੍ਹਾਂ ਦੇ 17 ਸਮਰਥਕ ਮੰਤਰੀ ਅਤੇ ਵਿਧਾਇਕ ਬੰਗਲੌਰ ਵਿੱਚ ਹਨ।

ਹੁਣ ਸਵਾਲ ਇਹ ਹੈ ਕਿ ਕੀ ਕਮਲਨਾਥ ਦੀ ਸਰਕਾਰ ਮੱਧ ਪ੍ਰਦੇਸ਼ ਵਿਚ ਰਹੇਗੀ?

ਅੱਜ ਮੱਧ ਪ੍ਰਦੇਸ਼ ਵਿਚ ਕੀ ਹੈ?

ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ 5 ਵਜੇ ਭੋਪਾਲ 'ਚ ਹੋਵੇਗੀ। ਕਮਲਨਾਥ ਦੀ ਸਰਕਾਰ ਨਵੇਂ ਸਿਰੇ ਤੋਂ ਬਣੇਗੀ। ਇਸ ਤੋਂ ਇਲਾਵਾ ਭੋਪਾਲ ਵਿਖੇ ਸ਼ਾਮ 6 ਵਜੇ ਭਾਜਪਾ ਵਿਧਾਇਕ ਦਲ ਦੀ ਬੈਠਕ ਵੀ ਹੋਵੇਗੀ।