ਕੁੱਝ ਸਮੇਂ ਬਾਅਦ ਹਰਨਾਖਸ਼ ਦੇ ਘਰ ਪੁੱਤਰ ਪ੍ਰਹਿਲਾਦ ਨੇ ਜਨਮ ਲਿਆ, ਜੋ ਕਿ ਭਗਵਾਨ ਵਿਸ਼ਣੂ ਦਾ ਭਗਤ ਸੀ। ਹਰਨਾਖਸ਼ ਨੇ ਕਈ ਵਾਰ ਪ੍ਰਹਿਲਾਦ ਨੂੰ ਸਮਝਾਇਆ ਕਿ ਉਹ ਰੱਬ ਦੀ ਭਗਤੀ ਛੱਡ ਕੇ ਆਪਣੇ ਪਿਤਾ ਨੂੰ ਭਗਵਾਨ ਮੰਨੇ, ਪਰ ਪ੍ਰਹਿਲਾਦ ਨਹੀਂ ਰੁਕਿਆ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੇ ਪੁੱਤਰ 'ਤੇ ਕਈ ਤਸ਼ੱਦਦ ਢਾਹੇ, ਪਰ ਉਸ ਨੂੰ ਕੋਈ ਸਫਲਤਾ ਨਾ ਮਿਲੀ।
ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਹੋਲੀਕਾ ਨੂੰ ਪ੍ਰਹਿਲਾਦ ਦੇ ਅੱਗ 'ਚ ਬੈਠਣ ਦਾ ਨਿਰਦੇਸ਼ ਦਿੱਤਾ। ਹੋਲੀਕਾ ਨੂੰ ਅੱਗ 'ਚ ਨਾ ਸੜਣ ਦਾ ਵਰਦਾਨ ਮਿਿਲਆ ਸੀ, ਪਰ ਜਦ ਉਹ ਪ੍ਰਹਿਲਾਦ ਨੂੰ ਅੱਗ 'ਚ ਲੈ ਕੇ ਬੈਠੀ ਤਾਂ ਉਹ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਦਾ ਬਾਲ ਵੀ ਵਿੰਗਾ ਨਹੀਂ ਹੋਇਆ। ਉਸ ਸਮੇਂ ਤੋਂ ਹੀ ਹੋਲੀਕਾ ਦੇਹਣ ਦੇ ਅਗਲੇ ਦਿਨ ਹੋਲੀ ਮਨਾਈ ਜਾਂਦੀ ਹੈ। ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਰੰਗਾਂ ਨਾਲ ਹੋਲੀ ਮਨਾਉਂਦੇ ਸੀ, ਇਸ ਲਈ ਹੋਲੀ ਦਾ ਤਿਉਹਾਰ ਰੰਗਾਂ ਦੇ ਰੂਪ 'ਚ ਪ੍ਰਸਿੱਧ ਹੋਇਆ।
ਇਹ ਵੀ ਪੜ੍ਹੋ: