ਨਵੀਂ ਦਿੱਲੀ: ਰੰਗਾਂ ਦਾ ਤਿਉਹਾਰ ਹੋਲੀ ਜਿਸਨੂੰ ਹਰ ਕੋਈ ਮਨਾਉਣਾ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਰੰਗਾਂ ਨਾਲ ਖੇਡੇ ਪਰ ਇਸ ਵਾਰ ਦੀ ਹੋਲੀ ਯਕੀਨਨ ਹੀ ਧਿਆਨ ਰੱਖ ਕੇ ਖੇਡਣਾ ਮੰਗਦੀ ਹੈ, ਖਾਸ ਕਰਕੇ ਇਸ ਵਾਰ ਮਾਪਿਆਂ ਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ। ਕੋਰੋਨਾਵਾਇਰਸ ਕਰਕੇ ਇਸ ਵਾਰ ਵੱਧ ਧਿਆਨ ਦੇਣਾ ਬਣਦਾ ਹੈ। ਮੰਗਲਵਾਰ ਰੰਗਾਂ ਦੀ ਹੋਲੀ ਹੈ ਇਸ ਕਰਕੇ ਕੁਝ ਕੁ ਟਿਪਸ ਤੁਹਾਡੇ ਨਾਲ ਸਾਝੀਆਂ ਕਰ ਰਹੇ ਹਾਂ ਜਿਸ 'ਤੇ ਅਮਲ ਕਰਕੇ ਤੁਹਾਡੇ ਬੱਚੇ ਸੁਰੱਖਿਅਤ ਹੋਲੀ ਖੇਡ ਸਕਦੇ ਹਨ।


1.ਕੋਸ਼ਿਸ਼ ਕਰੋ ਕਿ ਬੱਚੇ ਘਰੋਂ ਦੂਰ ਭੀੜ 'ਚ ਹੋਲੀ ਨਾ ਖੇਡਣ ਇਸ ਕਰਕੇ ਤੁਹਾਡੇ ਘਰ ਹੀ ਜਾਂ ਆਂਡ-ਗੁਆਂਢ 'ਹੀ ਹੋਲੀ ਖੇਡਣ ਤਾਂ ਬੱਚੇ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣ 'ਤੇ ਤੁਸੀ ਨਿਗਰਾਨੀ ਰੱਖ ਸਕੋ।

2. ਜ਼ਿਆਦਾ ਦੇਰ ਧੁੱਪ 'ਚ ਹੋਲੀ ਖੇਡਣ ਨਾਲ ਬੱਚਿਆਂ ਦੇ ਵਾਲ ਖੁਸ਼ਕ ਹੋ ਜਾਂਦੇ ਹਨ ਜਿਸ ਕਾਰਨ ਵਾਲਾਂ 'ਚ ਨਮੀ ਘਟ ਜਾਂਦੀ ਹੈ, ਇਸ ਲਈ ਹੋਲੀ ਖੇਡਣ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਵਾਲਾਂ 'ਚ ਤੇਲ ਲਗਾ ਕੇ ਘੱਲੋ।

3. ਹੋਲੀ ਖੇਡਦੇ ਹੋਏ ਬੱਚਿਆਂ ਦੇ ਹੱਥਾਂ ਦੇ ਨੌਹਾਂ 'ਤੇ ਕਾਫੀ ਰੰਗ ਲਗ ਜਾਂਦਾ ਹੈ ਜੋ ਛੇਤੀ ਨਹੀਂ ਉਤਰਦਾ, ਇਸ ਲਈ ਹੱਥਾਂ 'ਤੇ ਤੇਲ ਲਗਾਕੇ ਹੀ ਹੋਲੀ ਖੇਡਣ ਜਾਣ ਦਿਉ।

4. ਰੰਗ ਨਾਲ ਬੱਚਿਆਂ ਦੀ ਨਰਮ ਚਮੜੀ ਕਾਫੀ ਜਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ ਹੋਲੀ ਖੇਡਣ ਤੋਂ ਬਾਅਦ ਦੋ ਵਾਰ ਤੋਂ ਵੱਧ ਨਾ ਨਹਾਉਣ ਦਿਓ ਅਤੇ ਨਹਾਉਣ ਤੋਂ ਬਾਅਦ ਮਾਇਸਚਰਾਈਜਰ ਜਰੂਰ ਲਗਾਓ।

5. ਚਿਹਰੇ ਤੋਂ ਰੰਗ ਹਟਾਉਣ ਲਈ ਚਿਹਰੇ ਨੂੰ ਜਿਆਦਾ ਨਾ ਰਗੜੋ ਅਜਿਹਾ ਕਰਨ ਨਾਲ ਖੁਸ਼ਕ ਹੋਏ ਚੇਹਰੇ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ।

ਇਹ ਨੇ ਹੋਲੀ ਦੇ ਖਾਸ ਉਪਾਅ, ਵਿਸ਼ੇਸ਼ ਪੂਜਾ ਜ਼ਿੰਦਗੀ ਵਿਚ ਚੱਲ ਰਹੇ ਸੰਕਟ ਨੂੰ ਕਰੇਗੀ ਦੂਰ