ਕਾਮੇਡੀਅਨ ਭਾਰਤੀ ਸਿੰਘ ਦਾ ਆਪਣੇ 'ਭਾਰ' ਕਰਕੇ ਛਲਕਿਆ ਦਰਦ, ਵਾਇਰਲ ਹੋ ਰਹੀ ਵੀਡੀਓ
ਏਬੀਪੀ ਸਾਂਝਾ | 09 Mar 2020 06:15 PM (IST)
ਹੋਲੀ ਦੇ ਮੌਕੇ 'ਤੇ ਆਏ ਕਾਮੇਡੀਅਨ ਭਾਰਤੀ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਭਾਰਤੀ ਆਪਣੇ ਭਾਰ ਨੂੰ ਲੈ ਕੇ ਦਰਦ ਸਹਿ ਰਹੀ ਹੈ।
ਪੁਰਾਣੀ ਤਸਵੀਰ
ਨਵੀਂ ਦਿੱਲੀ: ਭਾਰਤੀ ਸਿੰਘ ਨੇ ਹੋਲੀ ਦੇ ਮੌਕੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ, ਕਾਮੇਡੀਅਨ ਨੇ ਆਪਣੇ 'ਭਾਰ' ਦੇ ਦਰਦ ਬਾਰੇ ਦੱਸਿਆ। ਇਸ ਵੀਡੀਓ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਲੋਕ ਭਾਰਤੀ ਦੀ ਵੀਡੀਓ 'ਤੇ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਕਾਮੇਡੀਅਨ ਭਾਰਤੀ ਸਿੰਘ ਇਸ ਟਿਕਟੌਕ ਵੀਡੀਓ 'ਚ ਕਹਿ ਰਹੀ ਹੈ, "ਸਭ ਕੁਝ ਪੇਟ ਦੇ ਅੰਦਰ ਜਾਂਦਾ ਹੈ, ਪਰ ਇਹ ਪੇਟ ਹੈ ਜੋ ਅੰਦਰ ਨਹੀਂ ਜਾਂਦਾ।" ਕਾਮੇਡੀਅਨ ਦੀ ਇਸ ਮਜ਼ਾਕੀਆ ਵੀਡੀਓ ਨੂੰ ਹੁਣ ਤੱਕ 69 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਵੀਡੀਓ ਸ਼ੇਅਰ ਕਰਦੇ ਹੋਏ, ਭਾਰਤੀ ਨੇ ਕੈਪਸ਼ਨ ਵਿੱਚ ਲਿਖਿਆ, "ਸੱਚੀ ਯਾਰ ਕਿਉਂ ਅੰਦਰ ਨਹੀਂ ਜਾਂਦਾ, ਹੁਣ ਦੋ ਪਰਾਂਠਾ ਵੀ ਨਹੀਂ ਖਾਏ, ਤੁਸੀਂ ਲੋਕ ਦੱਸੋ। ਕਿਰਪਾ ਕਰਕੇ ਹਾਂ ਜਾਂ ਨਹੀਂ 'ਚ ਜਵਾਬ ਦਿਓ।" ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਮੇਡੀਅਨ ਭਾਰਤੀ ਸਿੰਘ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਕਾਫੀ ਹਸਾ ਰਹੀ ਹੈ। ਇਸ ਸ਼ੋਅ 'ਚ ਉਹ ਕਮੋ ਬੂਆ ਬਣ ਕੇ ਤੇ ਕਈ ਵਾਰ ਭਾਭੀ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ। ਟੀਵੀ ਤੋਂ ਇਲਾਵਾ ਭਾਰਤੀ ਸਿੰਘ ਟਿਕਟੌਕ 'ਤੇ ਵੀ ਬਹੁਤ ਐਕਟਿਵ ਹੈ।