ਸ਼ਿਮਲਾ: ਇਸ ਵਾਰ ਪਹਾੜਾਂ ਵਿੱਚ ਠੰਢ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਸੰਬਰ ਤੋਂ ਸ਼ੁਰੂ ਹੋਈ ਬਰਫਬਾਰੀ ਅਜੇ ਵੀ ਨਹੀਂ ਰੁਕ ਰਹੀ। ਇਸ ਲਈ ਪਹਾੜਾਂ ਵਿੱਚ ਸੈਲਾਨੀਆਂ ਦਾ ਹੜ੍ਹ ਆਇਆ ਹੋਇਆ ਹੈ। ਪਿਛਲੇ ਦਿਨੀਂ ਤਾਪਮਾਨ ਕੁਝ ਵਧਣ ਕਾਰਨ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਪਰ ਸ਼ਨੀਵਾਰ ਤੋਂ ਮੁੜ ਠੰਢ ਹੋ ਗਈ ਹੈ। ਅਹਿਮ ਗੱਲ ਹੈ ਕਿ ਸੈਲਾਨੀਆਂ ਦੀ ਖਿੱਚ ਦੇ ਮੁੱਖ ਕੇਂਦਰ ਸ਼ਿਮਲਾ, ਕੁਫਰੀ ਤੇ ਡਲਹੌਜ਼ੀ ਵਿੱਚ ਤਾਜ਼ਾ ਬਰਫ਼ਬਾਰੀ ਹੋ ਰਹੀ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 11 ਤੇ 12 ਮਾਰਚ ਲਈ ਪੀਲਾ ਅਸਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਬਰਫ਼ਬਾਰੀ ਕਾਰਨ ਤਾਪਮਾਨ ਕਾਫ਼ੀ ਹੇਠਾਂ ਡਿੱਗ ਗਿਆ ਹੈ। ਕੁਫਰੀ, ਮਨਾਲੀ ਤੇ ਡਲਹੌਜ਼ੀ ਵਿੱਚ ਤਾਪਮਾਨ ਸਿਫ਼ਰ ਹੋਣ ਕਰਕੇ ਲੋਕਾਂ ਨੂੰ ਕਾਂਬਾ ਛਿੜ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੁਫਰੀ ਵਿੱਚ 15 ਸੈਂਟੀਮੀਟਰ ਬਰਫ਼ਬਾਰੀ ਹੋਈ ਜਦੋਂਕਿ ਡਲਹੌਜ਼ੀ ਤੇ ਸ਼ਿਮਲਾ ਵਿੱਚ ਕ੍ਰਮਵਾਰ 10 ਤੇ 5 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ।
ਇਸ ਤੋਂ ਇਲਾਵਾ ਖਦਰਾਲਾ ਵਿੱਚ 23 ਸੈਂਟੀਮੀਟਰ, ਗੌਂਦਲਾ ’ਚ 4 ਸੈਂਟੀਮੀਟਰ ਤੇ ਕਲਪਾ ਵਿੱਚ 3.4 ਸੈਟੀਮੀਟਰ ਬਰਫ਼ ਪਈ। ਸੂਬੇ ਦੇ ਕਬਾਇਲੀ ਜ਼ਿਲ੍ਹੇ ਦੇ ਲਾਹੌਲ ਤੇ ਸਪਿਤੀ ਦਾ ਪ੍ਰਸ਼ਾਸਕੀ ਕੇਂਦਰ ਕੇਲੌਂਗ ਸਭ ਤੋਂ ਠੰਢਾ ਰਿਹਾ। ਕੁਫ਼ਰੀ ਵਿੱਚ ਘੱਟ ਤੋਂ ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਤੇ ਕਲਪਾ ’ਚ ਘੱਟੋ ਤੋਂ ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਮਨਾਲੀ ਤੇ ਡਲਹੌਜ਼ੀ ਵਿੱਚ 0.6 ਤੇ 0.1 ਡਿਗਰੀ ਸੈਲਸੀਅਸ ਮਾਪਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਮਲਾ ਵਿੱਚ ਘੱਟ ਤੋਂ ਘੱਟ 0.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਪਹਾੜਾਂ 'ਚ ਬਰਫ ਦੇ ਸ਼ੌਕੀਨਾਂ ਲਈ ਖੁਸ਼ਖਬਰੀ !
ਏਬੀਪੀ ਸਾਂਝਾ
Updated at:
09 Mar 2020 03:31 PM (IST)
ਇਸ ਵਾਰ ਪਹਾੜਾਂ ਵਿੱਚ ਠੰਢ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਸੰਬਰ ਤੋਂ ਸ਼ੁਰੂ ਹੋਈ ਬਰਫਬਾਰੀ ਅਜੇ ਵੀ ਨਹੀਂ ਰੁਕ ਰਹੀ। ਇਸ ਲਈ ਪਹਾੜਾਂ ਵਿੱਚ ਸੈਲਾਨੀਆਂ ਦਾ ਹੜ੍ਹ ਆਇਆ ਹੋਇਆ ਹੈ। ਪਿਛਲੇ ਦਿਨੀਂ ਤਾਪਮਾਨ ਕੁਝ ਵਧਣ ਕਾਰਨ ਸੈਲਾਨੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਪਰ ਸ਼ਨੀਵਾਰ ਤੋਂ ਮੁੜ ਠੰਢ ਹੋ ਗਈ ਹੈ। ਅਹਿਮ ਗੱਲ ਹੈ ਕਿ ਸੈਲਾਨੀਆਂ ਦੀ ਖਿੱਚ ਦੇ ਮੁੱਖ ਕੇਂਦਰ ਸ਼ਿਮਲਾ, ਕੁਫਰੀ ਤੇ ਡਲਹੌਜ਼ੀ ਵਿੱਚ ਤਾਜ਼ਾ ਬਰਫ਼ਬਾਰੀ ਹੋ ਰਹੀ।
- - - - - - - - - Advertisement - - - - - - - - -