ਨਵੀਂ ਦਿੱਲੀ: ਕੱਚੇ ਤੇਲ ਦੀਆਂ ਕੀਮਤਾਂ 'ਚ ਅੱਜ ਸੋਮਵਾਰ ਸਵੇਰੇ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕਰੂਡ ਆਇਲ ਦਾ ਫਿਊਚਰ ਭਾਅ ਸੋਮਵਾਰ ਨੂੰ ਟ੍ਰੇਡਿੰਗ ਖੁੱਲ੍ਹਦੇ ਹੀ ਕਰੀਬ 30 ਫੀਸਦ ਹੇਠਾਂ ਡਿੱਗ ਗਿਆ। ਇਸ ਦਾ ਕਾਰਨ ਕਰੂਡ ਆਇਲ ਵਾਰ ਹੈ।

ਉੱਧਰ ਸਾਊਦੀ ਅਰਬ ਨੇ ਤੇਲ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ ਤੇ ਅਗਲੇ ਮਹੀਨੇ ਉਤਪਾਦਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਕੱਚੇ ਤੇਲ 'ਚ ਇਸ ਗਿਰਾਵਟ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਪਵੇਗਾ।

ਇਸ ਨਾਲ ਕੀਮਤਾਂ 'ਚ ਚੰਗੀ ਗਿਰਾਵਟ ਆਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 'ਚ 24 ਪੈਸੇ ਦੀ ਗਿਰਾਵਟ ਆਈ, ਜਿਸ ਨਾਲ ਇਹ 70.59 ਰੁਪਏ ਪ੍ਰਤੀ ਲੀਟਰ 'ਤੇ ਬਿਕ ਰਿਹਾ ਹੈ। ਉੱਥੇ ਹੀ ਡੀਜ਼ਲ ਇੱਥੇ 25 ਪੈਸੇ ਦੀ ਗਿਰਾਵਟ 63.26 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਇਹ ਵੀ ਪੜ੍ਹੋ: