ਭਾਰਤੀ ਇੰਡੀਅਨ ਬੈਡਮਿੰਟਨ ਖਿਡਾਰੀ ਪੀਵੀ ਨੂੰ ਵੋਟਿੰਗ ਜ਼ਰੀਏ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ 2019 ਚੁਣਿਆ ਗਿਆ ਹੈ। ਐਵਾਰਡ ਜਿੱਤਣ 'ਤੇ ਪੀਵੀ ਸਿੰਧੂ ਨੇ ਕਿਹਾ,"ਮੈਂ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਐਵਾਰਡ ਮਿਿਲਆ ਹੈ। ਮੈਂ ਬੀਬੀਸੀ ਇੰਡੀਆ ਨੂੰ ਵੀ ਇਸ ਬੇਹਤਰੀਨ ਪਹਿਲ ਲਈ ਧੰਨਵਾਦ ਕਰਨਾ ਚਾਹੁੰਗੀ ਤੇ ਫੈਨਸ ਦਾ ਵੀ ਸ਼ੁਕਰੀਆ।"

ਬੀਤੇ ਸਾਲ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ 'ਚ ਬੈਡਮਿੰਟਨ ਦੀ ਵਿਸ਼ਵ ਚੈਂਪਿਅਨਸ਼ਿਪ ਜਿੱਤੀ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ।

ਸਿੰਧੂ ਦੇ ਨਾਂ ਵਿਸ਼ਵ ਚੈਂਪਿਅਨਸ਼ਿਪ ਦੇ ਪੰਜ ਮੈਡਲ ਹਨ। ਉਹ ਓਲੰਪਿਕ 'ਚ ਬੈਡਮਿੰਟਨ ਦੇ ਸਿੰਗਲ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਣ ਵਾਲੀ ਵੀ ਪਹਿਲੀ ਖਿਡਾਰੀ ਹੈ।

ਇਹ ਵੀ ਪੜ੍ਹੋ:

ਭਾਰਤ ਦੀ ਸ਼ਰਮਨਾਕ ਹਾਰ, 85 ਰਨਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ 5ਵੀਂ ਵਾਰ ਵਰਲਡ ਕੱਪ 'ਤੇ ਕੀਤਾ ਕਬਜ਼ਾ