ਆਸਟ੍ਰੇਲੀਆ ਨੇ ਭਾਰਤ ਨੂੰ 85 ਰਨਾਂ ਨਾਲ ਹਰਾ ਕੇ ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇੱਥੇ ਟੀਮ ਇੰਡੀਆ ਦੀ ਪੂਰੀ ਟੀਮ 19.1 ਓਵਰਾਂ 'ਚ 99 ਰਨ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ 5ਵੀਂ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।
ਟੀਮ ਇੰਡੀਆ ਨੇ ਇਸ ਵਰਲਡ ਕੱਪ 'ਚ ਸ਼ੁਰੂਆਤੀ ਤਿੰਨ ਮੁਕਾਬਲੇ ਪਹਿਲਾਂ ਬਾਲੇਬਾਜ਼ੀ ਕਰਦਿਆਂ ਜਿੱਤੇ ਹਨ। ਟੂਰਨਾਮੈਂਟ ਦੇ ਓਪਨਿੰਗ ਮੈਚ 'ਚ ਉਸ ਨੇ ਆਸਟ੍ਰੇਲੀਆ ਨੂੰ 17 ਰਨਾਂ ਨਾਲ ਹਰਾਇਆ, ਜਦਕਿ ਦੂਸਰੇ ਮੁਕਾਬਲੇ 'ਚ ਬੰਗਲਾਦੇਸ਼ ਨੂੰ 18 ਰਨਾਂ ਨਾਲ ਮਾਤ ਦਿੱਤੀ। ਨਿਊਜ਼ੀਲੈਂਡ ਖ਼ਿਲਾਫ਼ ਤੀਸਰਾ ਲੀਗ ਮੈਚ ਭਾਰਤੀ ਟੀਮ 3 ਰਨਾਂ ਨਾਲ ਜਿੱਤੀ।
ਆਸਟ੍ਰੇਲੀਆਈ ਟੀਮ ਨੇ ਬਹਿਤਰੀਨ ਬੱਲੇਬਾਜ਼ੀ ਕਰਦਿਆ ਬਿਨ੍ਹਾਂ ਕਿਸੇ ਨੁਕਸਾਨ ਦੇ 91 ਰਨ ਬਣਾ ਲਏ ਸੀ। ਟੀਮ ਇੰਡੀਆ ਲਈ ਬੇਹਦ ਖਰਾਬ ਸ਼ੁਰੂਆਤ ਹੋਈ ਸੀ। 185 ਰਨਾਂ ਨੂੰ ਚੇਸ ਕਰਨ ਉਤਰੀ ਟੀਮ ਇੰਡੀਆ ਦੀ ਓਪਨਿੰਗ ਜੋੜੀ ਸ਼ੇਫਾਲੀ ਤੇ ਮੰਧਾਨੀ 'ਚੋਂ ਸ਼ੇਫਾਲੀ ਆਪਣਾ ਵਿਕੇਟ ਗਵਾ , ਉਹ 0 ਰਨ 'ਤੇ ਪਵੇਲਿਅਨ ਪਰਤ ਗਈ।
ਇਹ ਵੀ ਪੜ੍ਹੋ:
India vs Australia, Women's World Cup Final: ਪਹਿਲੇ ਹੀ ਓਵਰ 'ਚ ਭਾਰਤ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਸਟਾਰ ਸ਼ੈਫਾਲੀ 0 ਰਨ 'ਤੇ ਆਊਟ
ਭਾਰਤ ਦੀ ਸ਼ਰਮਨਾਕ ਹਾਰ, 85 ਰਨਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ 5ਵੀਂ ਵਾਰ ਵਰਲਡ ਕੱਪ 'ਤੇ ਕੀਤਾ ਕਬਜ਼ਾ
ਏਬੀਪੀ ਸਾਂਝਾ
Updated at:
08 Mar 2020 03:49 PM (IST)
ਆਸਟ੍ਰੇਲੀਆ ਨੇ ਭਾਰਤ ਨੂੰ 85 ਰਨਾਂ ਨਾਲ ਹਰਾ ਕੇ ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇੱਥੇ ਟੀਮ ਇੰਡੀਆ ਦੀ ਪੂਰੀ ਟੀਮ 19.1 ਓਵਰਾਂ 'ਚ 99 ਰਨ ਆਲ ਆਊਟ ਹੋ ਗਈ। ਆਸਟ੍ਰੇਲੀਆ ਨੇ 5ਵੀਂ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ।
- - - - - - - - - Advertisement - - - - - - - - -