ਭਾਰਤ ਤੇ ਆਸਟ੍ਰੇਲੀਆ 'ਚ ਟੀ20 ਵਰਲਡ ਕੱਪ ਫਾਇਨਲ ਦੀ ਸ਼ੁਰੂਆਤ ਹੋ ਚੁੱਕੀ ਹੈ। ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਿਹੜੀ ਟੀਮ ਅੱਜ ਜਿੱਤੇਗੀ ਉਹ ਟੀ20 ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਵੇਗੀ। ਜੇਕਰ ਅੱਜ ਦੇ ਮੈਚ 'ਚ ਭਾਰਤ ਦੀ ਜਿੱਤ ਹੁੰਦੀ ਹੈ ਤਾਂ ਟੀਮ ਪਹਿਲੀ ਵਾਰ ਵਰਲਡ ਕੱਪ 'ਤੇ ਕਬਜ਼ਾ ਕਰਕੇ ਇਤੀਹਾਸ ਬਣਾਏਗੀ।


ਟੀਮ ਇੰਡੀਆ ਨੇ ਇਸ ਵਰਲਡ ਕੱਪ 'ਚ ਸ਼ੁਰੂਆਤੀ ਤਿੰਨ ਮੁਕਾਬਲੇ ਪਹਿਲਾਂ ਬਾਲੇਬਾਜ਼ੀ ਕਰਦਿਆਂ ਜਿੱਤੇ ਹਨ। ਟੂਰਨਾਮੈਂਟ ਦੇ ਓਪਨਿੰਗ ਮੈਚ 'ਚ ਉਸ ਨੇ ਆਸਟ੍ਰੇਲੀਆ ਨੂੰ 17 ਰਨਾਂ ਨਾਲ ਹਰਾਇਆ, ਜਦਕਿ ਦੂਸਰੇ ਮੁਕਾਬਲੇ 'ਚ ਬੰਗਲਾਦੇਸ਼ ਨੂੰ 18 ਰਨਾਂ ਨਾਲ ਮਾਤ ਦਿੱਤੀ। ਨਿਊਜ਼ੀਲੈਂਡ ਖ਼ਿਲਾਫ਼ ਤੀਸਰਾ ਲੀਗ ਮੈਚ ਭਾਰਤੀ ਟੀਮ 3 ਰਨਾਂ ਨਾਲ ਜਿੱਤੀ।

10 ਓਵਰ ਦੀ ਖੇਡ ਖਤਮ ਹੋ ਚੁਕੀ ਹੈ ਤੇ ਇੱਥੇ ਆਸਟ੍ਰੇਲੀਆਈ ਟੀਮ ਨੇ ਬਹਿਤਰੀਨ ਬੱਲੇਬਾਜ਼ੀ ਕਰਦਿਆ ਬਿਨ੍ਹਾਂ ਕਿਸੇ ਨੁਕਸਾਨ ਦੇ 91 ਰਨ ਬਣਾ ਲਏ ਹਨ।

ਟੀਮ ਇੰਡੀਆ ਲਈ ਬੇਹਦ ਖਰਾਬ ਸ਼ੁਰੂਆਤ ਹੋਈ ਹੈ। 185 ਰਨਾਂ ਨੂੰ ਚੇਸ ਕਰਨ ਉਤਰੀ ਟੀਮ ਇੰਡੀਆ ਦੀ ਓਪਨਿੰਗ ਜੋੜੀ ਸ਼ੇਫਾਲੀ ਤੇ ਮੰਧਾਨੀ 'ਚੋਂ ਸ਼ੇਫਾਲੀ ਆਪਣਾ ਵਿਕੇਟ ਗਵਾ ਚੁਕੀ ਹੈ ਉਹ 0 ਰਨ 'ਤੇ ਪਵੇਲਿਅਨ ਪਰਤ ਗਈ।

ਇਹ ਵੀ ਪੜ੍ਹੋ: