ਨਵੀਂ ਦਿੱਲੀ: ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ।ਇਸ ਦਿਨ, ਵੱਖ ਵੱਖ ਖੇਤਰਾਂ ਵਿੱਚ ਸਰਗਰਮ ਔਰਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਅੱਜ ਕੁਝ ਔਰਤਾਂ ਲਈ ਵਿਸ਼ੇਸ਼ ਦਿਨ ਹੋ ਸਕਦਾ ਹੈ। ਇਸ ਮੌਕੇ ਕੁਝ ਔਰਤਾਂ ਨੂੰ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਅਕਾਉਂਟ ਦੀ ਕਮਾਂਡ ਦਿੱਤੀ ਜਾਵੇਗੀ।


#SheInspiresUs:ਪੀਐਮ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਔਰਤਾਂ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਉਂਟ ਚੱਲਾ ਸਕਣਗੀਆਂ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਐਤਵਾਰ 8 ਮਾਰਚ ਤੋਂ ਸੋਸ਼ਲ ਮੀਡੀਆ ਨਹੀਂ ਚਲਾਉਣਗੇ। ਪਰ ਅਗਲੇ ਹੀ ਦਿਨ, ਪੀਐਮ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਮਹਿਲਾ ਦਿਵਸ 'ਤੇ ਔਰਤਾਂ ਨੂੰ ਆਪਣਾ ਸੋਸ਼ਲ ਮੀਡੀਆ ਅਕਾਉਂਟ ਇੱਕ ਦਿਨ ਸੰਭਾਲਣ ਲਈ ਦੇਣਗੇ।ਇਸ ਮੁਹੀਮ ਨੂੰ ਉਨ੍ਹਾਂ SheInspiresUs ਨਾਮ ਦਿੱਤਾ।

ਇਹ ਔਰਤਾਂ ਪ੍ਰਧਾਨ ਮੰਤਰੀ ਮੋਦੀ ਦੀ ਸੋਸ਼ਲ ਮੀਡੀਆ ਦੀ ਕਮਾਂਡ ਨੂੰ ਸੰਭਾਲ ਸਕਦੀਆਂ ਹਨ-
ਇਸ ਗੱਲ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਕਿ ਕੌਣ ਕੌਣ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਅਕਾਉਂਟਸ ਨੂੰ ਸੰਭਾਲਣਗੀਆਂ। ਪਰ ਉਮੀਦ ਕੀਤੀ ਜਾਂਦੀ ਹੈ ਕਿ ਫਲਗੁਨੀ ਦੋਸ਼ੀ, ਸੁਜਾਤਾ ਸਾਹੂ, ਡਾਕਟਰ ਦਾਦੀ ਭਕਤੀ ਯਾਦਵ, ਰੁਪਾਲੀ ਸ਼ਿੰਦੇ, ਮਾਨਾ ਮੈਂਡਲੇਕਰ, ਚਿੱਤਰਾ ਰਾਜਾਵਤ ਅਤੇ ਰੀਆ ਸ਼ਰਮਾ ਨੂੰ ਇਹ ਮੌਕਾ ਮਿਲ ਸਕਦਾ ਹੈ। ਇਨ੍ਹਾਂ ਔਰਤਾਂ ਨੇ ਵੱਖ ਵੱਖ ਖੇਤਰਾਂ ਵਿੱਚ ਕਮਾਲ ਦਾ ਕੰਮ ਕੀਤਾ ਹੈ। ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਨੂੰ ਇਨ੍ਹਾਂ ਔਰਤਾਂ ਦੇ ਹੱਥਾਂ ਵਿੱਚ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: 104 ਸਾਲਾ ਮਾਨ ਕੌਰ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨ