ਮੁੰਬਈ: ਯੈੱਸ ਬੈਂਕ ਦੇ ਸੰਸਥਾਪਕ ਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਰਾਣਾ ਕਪੂਰ ਨੂੰ 31 ਘੰਟੇ ਦੀ ਮੈਰਾਥਨ ਪੁੱਛਗਿਛ ਤੋਂ ਬਾਅਦ ਸਵੇਰੇ 4 ਵਜੇ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਰਾਣਾ ਕਪੂਰ ਨੂੰ ਅੱਜ ਸਵੇਰੇ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਕੋਰਟ 'ਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਈਡੀ ਨੇ ਦਿੱਲੀ ਤੇ ਮੁੰਬਈ 'ਚ ਕੁੱਝ ਹੋਰ ਥਾਂਵਾਂ 'ਤੇ ਛਾਪੇ ਵੀ ਮਾਰੇ ਸੀ। ਰਾਣਾ ਕਪੂਰ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਇਸ ਦਾ ਮਤਲਬ ਹੈ ਕਿ ਹੁਣ ਉਹ ਦੇਸ਼ ਛੱਡ ਕੇ ਨਹੀਂ ਭੱਜ ਸਕਦਾ। ਰਾਣਾ ਕਪੂਰ ਦੀ ਗ੍ਰਿਫਤਾਰੀ ਤੋਂ ਬਾਅਦ ਯੈੱਸ ਬੈਂਕ ਦੇ ਹੋਰ ਵੱਡੇ ਅਧਿਕਾਰੀਆਂ 'ਤੇ ਗਾਜ ਡਿੱਗਣੀ ਤੈਅ ਹੈ।

ਇਹ ਵੀ ਪੜ੍ਹੋ:

ਹੁਣ ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਫਸੇ ਯੈੱਸ ਬੈਂਕ 'ਚ, ਲੋਕਾਂ ਨੇ ਪੀਐਮ ਮੋਦੀ ਤੋਂ ਕੀਤੀ ਮਦਦ ਦੀ ਅਪੀਲ

ਰਾਣਾ ਕਪੂਰ 'ਤੇ ਆਰੋਪ ਹੈ ਕਿ ਡੀਐਚਐਫਐਲ ਕੰਪਨੀ ਨੂੰ ਲੋਨ ਦੇਣ ਦੇ ਬਦਲੇ ਕਪੂਰ ਦੀ ਪਤਨੀ ਦੇ ਅਕਾਉਂਟ 'ਚ ਫਾਇਦਾ ਪਹੁੰਚਾਇਆ ਗਿਆ। 2017 'ਚ ਯੈੱਸ ਬੈਂਕ ਨੇ 6,355 ਕਰੋੜ ਰੁਪਏ ਦੀ ਰਕਮ ਨੂੰ ਬੈਡ ਲੋਨ 'ਤੇ ਪਾ ਦਿੱਤਾ ਸੀ।

ਇਹ ਵੀ ਪੜ੍ਹੋ:

ਯੈੱਸ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ, ਆਰਬੀਆਈ ਦੇ ਸਕਦਾ ਹੈ ਲੋਨ, ਐਸਬੀਆਈ ਨੇ ਕਿਹਾ- 26 ਤੋਂ 49% ਤਕ ਕਰ ਸਕਦੇ ਹਨ ਨਿਵੇਸ਼