ਨਵੀਂ ਦਿੱਲੀ: ਹੁਣ ਭਗਵਾਨ ਜਗਨਨਾਥ ਦਾ ਪੈਸਾ ਵੀ ਯੈੱਸ ਬੈਂਕ 'ਚ ਫਸ ਗਿਆ ਹੈ। ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਯੈੱਸ ਬੈਂਕ 'ਚ ਫਸੇ ਹਨ। ਜਿਵੇਂ ਹੀ ਇਸ ਬੈਂਕ ਦੀ ਆਰਥਿਕ ਮੰਦੀ ਦੀ ਖ਼ਬਰ ਫੈਲੀ ਓਡੀਸ਼ਾ ਦੇ ਪੁਰੀ ਧਾਮ 'ਚ ਹੰਗਾਮਾ ਮਚ ਗਿਆ। ਮੰਦਰ ਦੇ ਬਾਹਰ ਪੁਜਾਰੀ ਤੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ।


ਇਹ ਵੀ ਪੜ੍ਹੋ:

ਯੈੱਸ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ, ਆਰਬੀਆਈ ਦੇ ਸਕਦਾ ਹੈ ਲੋਨ, ਐਸਬੀਆਈ ਨੇ ਕਿਹਾ- 26 ਤੋਂ 49% ਤਕ ਕਰ ਸਕਦੇ ਹਨ ਨਿਵੇਸ਼

ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਦਰ ਦਾ ਪੈਸਾ ਦਿਵਾਉਣ ਦੀ ਮੰਗ ਕੀਤੀ ਹੈ। ਦਾਨ ਤੇ ਚੜਾਵੇ 'ਚ ਮੰਦਿਰ ਨੂੰ ਹਰ ਸਾਲ ਕਰੋੜਾਂ ਰੁਪਏ ਮਿਲਦੇ ਹਨ। ਜਗਨਨਾਥ ਜੀ ਦੇ ਨਾਂ 'ਤੇ ਕਈ ਥਾਂਵਾਂ 'ਤੇ ਜ਼ਮੀਨ ਵੀ ਹੈ। ਇਸ 'ਤੇ ਕਈ ਦੁਕਾਨਾਂ ਬਣੀਆਂ ਹਨ ਤਾਂ ਕਿਤੇ ਮਾਈਨਿੰਗ ਹੁੰਦੀ ਹੈ। ਇਸਦਾ ਪੈਸਾ ਵੀ ਭਗਵਾਨ ਦੇ ਖਾਤੇ 'ਚ ਜਾਂਦਾ ਹੈ।

ਇਹ ਵੀ ਪੜ੍ਹੋ:

ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ 'ਚ ਫਸੇ 2 ਕਰੋੜ, ਕੈਂਸਰ ਤੋਂ ਪੀੜਤ ਪਿਤਾ

ਯੈੱਸ ਬੈਂਕ ਹੁਣ ਆਰਥਿਕ ਮੰਦੀ ਤੋਂ ਗੁਜ਼ਰ ਰਿਹਾ ਹੈ। ਪੰਜਾਹ ਹਜ਼ਾਰ ਤੋਂ ਉੱਪਰ ਬੈਂਕ ਤੋਂ ਕਢਵਾਉਣ 'ਤੇ ਰੋਕ ਲਾ ਦਿੱਤੀ ਗਈ ਹੈ। ਬੈਂਕ ਨੂੰ ਐਸਬੀਆਈ ਨੇ ਟੇਕ ਓਵਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੰਦਿਰ ਦਾ ਚੜਾਵਾ ਤੇ ਦਾਨ ਸਟੇਟ ਬੈਂਕ ਆਫ ਇੰਡੀਆ ਤੇ ਇਲਾਹਾਬਾਦ ਬੈਂਕ 'ਚ ਜਮਾ ਹੁੰਦਾ ਸੀ।