ਸ਼ਹਿਨਾਜ਼ ਨੇ ਕਬੂਲਿਆ ਸਿਧਾਰਥ ਨਾਲ ਪਿਆਰ, ਕਿਹਾ ਨਹੀਂ ਕਰ ਸਕਦੀ ਕਿਸੇ ਹੋਰ ਨਾਲ ਪਿਆਰ
ਏਬੀਪੀ ਸਾਂਝਾ | 07 Mar 2020 12:46 PM (IST)
ਬਿੱਗ ਬੌਸ 13 ਦੌਰਾਨ ਸ਼ਹਿਨਾਜ਼ ਗਿੱਲ ਦੇ ਦਿਲ 'ਚ ਸਿਧਾਰਥ ਨੂੰ ਲੈ ਕੇ ਕੀ ਥਾਂ ਹੈ, ਇਹ ਗੱਲ ਕਿਸੇ ਤੋਂ ਲੁਕਾਇਆ ਨਹੀਂ ਲੁਕੀ। ਅੱਜਕੱਲ੍ਹ ਸ਼ਹਿਨਾਜ਼ 'ਮੁਝਸੇ ਸ਼ਾਦੀ ਕਰੋਗੇ' ਸ਼ੋਅ 'ਚ ਆਪਣੇ ਲਈ ਪਰਫੈਕਟ ਪਾਰਟਨਰ ਦੀ ਭਾਲ ਕਰ ਰਹੀ ਹੈ।
ਬਿੱਗ ਬੌਸ 13 ਦੌਰਾਨ ਸ਼ਹਿਨਾਜ਼ ਗਿੱਲ ਦੇ ਦਿਲ 'ਚ ਸਿਧਾਰਥ ਨੂੰ ਲੈ ਕੇ ਕੀ ਥਾਂ ਹੈ, ਇਹ ਗੱਲ ਕਿਸੇ ਤੋਂ ਲੁਕਾਇਆ ਨਹੀਂ ਲੁਕੀ। ਅੱਜਕੱਲ੍ਹ ਸ਼ਹਿਨਾਜ਼ 'ਮੁਝਸੇ ਸ਼ਾਦੀ ਕਰੋਗੇ' ਸ਼ੋਅ 'ਚ ਆਪਣੇ ਲਈ ਪਰਫੈਕਟ ਪਾਰਟਨਰ ਦੀ ਭਾਲ ਕਰ ਰਹੀ ਹੈ। ਹੁਣ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਸੈਸ਼ਨ 'ਚ ਸਿਧਾਰਥ ਸ਼ੁਕਲਾ ਦੇ ਨਾਲ ਆਪਣੇ ਇਕਵੇਸ਼ਨ ਬਾਰੇ ਗੱਲ ਕੀਤੀ। ਸ਼ਹਿਨਾਜ਼ ਨੇ ਕਿਹਾ ਕਿ ਇਹ ਸਿਰਫ ਇੱਕ ਸ਼ੋਅ ਹੈ ਤੇ ਇਸ ਨੂੰ ਲੋਕਾਂ ਨੂੰ ਸ਼ੋਅ ਵਾਂਗ ਹੀ ਲੈਣਾ ਚਾਹੀਦਾ ਹੈ। ਇਸ ਦਰਮਿਆਨ ਉਨ੍ਹਾਂ ਇੱਕ ਹੈਰਾਨ ਕਰ ਦੇਣ ਵਾਲਾ ਬਿਆਨ ਵੀ ਦਿੱਤਾ ਹੈ। ਸ਼ਹਿਨਾਜ਼ ਨੇ ਕਿਹਾ ਕਿ ਹੁਣ ਉਸ ਨੂੰ ਕਿਸੇ ਹੋਰ ਨਾਲ ਪਿਆਰ ਨਹੀਂ ਹੋ ਸਕਦਾ। ਉਸ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਇਹ ਇੱਕ ਤਰਫਾ ਹੈ, ਪਰ ਇਹ ਇਸ ਤੋਂ ਇਲਾਵਾ ਕੁੱਝ ਨਹੀਂ ਕਰ ਸਕਦੀ। ਬਿੱਗ ਬੌਸ ਖਤਮ ਹੋਣ ਤੋਂ ਬਾਅਦ ਜਦ ਸ਼ਹਿਨਾਜ਼ ਨੂੰ ਸ਼ੋਅ 'ਮੁਝਸੇ ਸ਼ਾਦੀ ਕਰੋਗੇ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਕਿ ਅਜੇ ਵਿਆਹ ਕਰਨ ਲਈ ਇਹ ਬਹੁਤ ਜਲਦੀ ਹੈ ਕਿਉਂਕਿ ਉਹ ਅਜੇ ਬਹੁਤ ਛੋਟੀ ਹੈ। ਇਹ ਵੀ ਪੜ੍ਹੋ: ਟਾਈਗਰ ਦੀ ਭੈਣ ਨੇ ਫੁੱਲ ਸਪੀਡ 'ਤੇ ਭਜਾਈ ਲੈਂਬਰਗਿਨੀ, ਵੀਡੀਓ ਹੋ ਰਹੀ ਵਾਇਰਲ