ਮੁੰਬਈ: ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਦੇ ਖਿਲਾਫ ਲੁੱਕਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਰਾਣਾ ਕਪੂਰ ਦੇਸ਼ ਛੱਡਕੇ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਈਡੀ ਦੀ ਟੀਮ ਨੇ ਦੇਰ ਰਾਤ ਮੁੰਬਈ ਵਿੱਚ ਰਾਣਾ ਕਪੂਰ ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਰਾਣਾ ਕਪੂਰ ਤੋਂ ਸਾਰੀ ਰਾਤ ਪੁੱਛਗਿੱਛ ਕਰਦੀ ਹੈ।
ਖ਼ਬਰ ਲਿਖੇ ਜਾਣ ਤਕ ਵੀ ਈਡੀ ਦੀ ਟੀਮ ਰਾਣਾ ਕਪੂਰ ਦੇ ਘਰ ਸੀ। ਸੂਤਰਾਂ ਮੁਤਾਬਕ ਮਨੀ ਲੌਂਡ੍ਰਿੰਗ ਨਾਲ ਜੁੜੇ ਸਬੂਤਾਂ ਦੀ ਭਾਲ 'ਚ ਦਸਤਾਵੇਜ਼ ਖੰਗਾਲ ਰਹੀ ਹੈ। ਦੱਸ ਦਈਏ ਕਿ ਵਰਲੀ ਵਿੱਚ ਸਮੁੰਦਰ ਮਹਿਲ ਦੀ ਇਮਾਰਤ 'ਚ ਰਾਣਾ ਕਪੂਰ ਦਾ ਘਰ ਹੈ। ਇੱਥੇ ਦੇਸ਼ ਦੇ ਮਸ਼ਹੂਰ ਕਾਰੋਬਾਰੀਆਂ ਦੇ ਫਲੈਟਾ ਹਨ।
ਕਪੂਰ ਨੇ ਵੱਡੇ ਲੋਕਾਂ ਨੂੰ ਨਿੱਜੀ ਸਬੰਧਾਂ 'ਤੇ ਦਿੱਤਾ ਸੀ ਕਰਜ਼ਾ:
ਈਡੀ ਨੇ ਰਾਣਾ ਕਪੂਰ ਦੇ ਖਿਲਾਫ ਮਨੀ ਲੌਂਡ੍ਰਿੰਗ ਐਕਟ ਤਹਿਤ ਕੇਸ ਦਾਇਰ ਕੀਤਾ ਹੈ। ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਰਾਣਾ ਕਪੂਰ ਨੇ ਯੈੱਸ ਬੈਂਕ ਦੇ ਜ਼ਰੀਏ ਮਨਮਰਜ਼ੀ ਨਾਲ ਕਰਜ਼ੇ ਦੀ ਮੋਟੀ ਰਕਮ ਵੰਡੀ। ਲੋਨ ਦੇਣ ਅਤੇ ਵਾਪਸ ਲੈਣ ਦੀ ਵਿਧੀ ਉਨ੍ਹਾਂ ਨੇ ਆਪਣੇ ਮੁਤਾਬਕ ਨਿਰਧਾਰਤ ਕੀਤੀ। ਇਹ ਕਰਜ਼ਾ ਰਾਣਾ ਕਪੂਰ ਨੇ ਆਪਣੇ ਨਿੱਜੀ ਸਬੰਧਾਂ ਦੇ ਅਧਾਰ 'ਤੇ ਵੱਡੇ ਲੋਕਾਂ ਨੂੰ ਦਿੱਤਾ। 2017 'ਚ ਯੈੱਸ ਬੈਂਕ ਨੇ 6,355 ਕਰੋੜ ਰੁਪਏ ਦੀ ਰਕਮ ਬੈਡ ਲੋਨ 'ਚ ਪਾ ਦਿੱਤੀ ਸੀ।
ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਇਹ ਪਤਾ ਲਗਾਉਣ ਲਈ ਕਿਹਾ ਹੈ ਕਿ ਯੈੱਸ ਬੈਂਕ 'ਚ ਕੀ ਗਲਤ ਹੋਇਆ ਹੈ ਤੇ ਜਵਾਬਦੇਹੀ ਨੂੰ ਨਿੱਜੀ ਪੱਧਰ 'ਤੇ ਤੈਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਜੋਖ਼ਮ ਭਰੇ ਫੈਸਲਿਆਂ ਦਾ ਪਤਾ ਲਗਾਉਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਯੈੱਸ ਬੈਂਕ ਪ੍ਰਬੰਧਨ 'ਚ ਤਬਦੀਲੀ ਦਾ ਸੁਝਾਅ ਦਿੱਤਾ।
ਆਰਬੀਆਈ ਨੇ ਯੈੱਸ ਬੈਂਕ ਦਾ ਕੰਮਕਾਜ ਸੰਭਾਲਿਆ, ਜਾਣੋ ਆਪਣੇ ਸਵਾਲਾਂ ਦੇ ਜਵਾਬ
ਯੈੱਸ ਬੈਂਕ ਦਾ ਪੂਰਾ ਮਾਮਲਾ:
ਡੁੱਬ ਰਹੇ ਯੈੱਸ ਬੈਂਕ ਨੂੰ ਬਚਾਉਣ ਲਈ ਵੀਰਵਾਰ ਨੂੰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 3 ਅਪ੍ਰੈਲ ਤੱਕ ਪੈਸੇ ਕਢਵਾਉਣ ਦੀ ਸੀਮਾ 50,000 /- ਰੁਪਏ ਤੈਅ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਨਿਵੇਸ਼ਕ ਇਸ ਰਕਮ ਨੂੰ 3 ਅਪ੍ਰੈਲ ਤੱਕ ਵਾਪਸ ਲੈਣ ਦੇ ਯੋਗ ਹੋਣਗੇ, ਪਰ ਹਰ ਦਿਨ 50000 ਤੱਕ ਨਹੀਂ, ਸਗੋਂ ਖ਼ਾਸ ਹਾਲਤਾਂ ਵਿੱਚ ਕਢਵਾਉਣ ਦੀ ਸੀਮਾ 5 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ 'ਤੇ ਈਡੀ ਦਾ ਸ਼ਿਕਜਾ, ਲੁੱਕਆਉਟ ਨੋਟਿਸ ਹੋਇਆ ਜਾਰੀ
ਏਬੀਪੀ ਸਾਂਝਾ
Updated at:
07 Mar 2020 10:31 AM (IST)
ਦੱਸ ਦੇਈਏ ਕਿ ਵੀਰਵਾਰ ਨੂੰ ਸਰਕਾਰ ਨੇ ਡੁੱਬ ਰਹੇ ਯੈੱਸ ਬੈਂਕ ਨੂੰ ਬਚਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। 3 ਅਪ੍ਰੈਲ ਤੱਕ ਕਢਵਾਉਣ ਦੀ ਸੀਮਾ 50,000/- ਰੁਪਏ ਨਿਰਧਾਰਤ ਕੀਤੀ ਗਈ ਹੈ।
- - - - - - - - - Advertisement - - - - - - - - -