ਟਾਈਗਰ ਦੀ ਭੈਣ ਨੇ ਫੁੱਲ ਸਪੀਡ 'ਤੇ ਭਜਾਈ ਲੈਂਬਰਗਿਨੀ, ਵੀਡੀਓ ਹੋ ਰਹੀ ਵਾਇਰਲ
ਏਬੀਪੀ ਸਾਂਝਾ | 06 Mar 2020 04:46 PM (IST)
ਕ੍ਰਿਸ਼ਨਾ ਸ਼ਰੌਫ ਨੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਫੋਟੋਆਂ ਤੇ ਵੀਡੀਓ ਆਪਣੇ ਬੁਆਏਫ੍ਰੈਂਡ ਆਈਬਨ ਹਾਇਮਸ ਨਾਲ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਹ ਲੈਂਬਰਗਿਨੀ ਚਲਾਉਂਦੀ ਦਿਖਾਈ ਦੇ ਰਹੀ ਹੈ।
ਮੁੰਬਈ: ਟਾਈਗਰ ਸ਼ਰੌਫ ਦੀ ਭੈਣ ਕ੍ਰਿਸ਼ਨਾ ਸ਼ਰੌਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਉਸ ਦੀਆਂ ਫੋਟੋਆਂ ਤੇ ਵੀਡੀਓ ਵੀ ਬਹੁਤ ਵਾਇਰਲ ਹੁੰਦੀਆਂ ਹਨ। ਅਜਿਹਾ ਹੀ ਉਸ ਦੀ ਇੱਕ ਪੋਸਟ ਨੂੰ ਲੈ ਕੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਕ੍ਰਿਸ਼ਨਾ ਸ਼ਰੌਫ ਨੇ ਆਪਣੇ ਬੁਆਏਫ੍ਰੈਂਡ ਈਬਨ ਹਇਮਸ ਨਾਲ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਫੋਟੋਆਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਲੈਂਬਰਗਿਨੀ ਦੀ ਡਰਾਈਵਿੰਗ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਫੋਟੋਆਂ ਤੇ ਵੀਡੀਓ 'ਚ ਕ੍ਰਿਸ਼ਨ ਸ਼ਰੌਫ ਦਾ ਸਟਾਈਲ ਤੇ ਉਸ ਦਾ ਲੁੱਕ ਦੇਖਣ ਵਾਲਾ ਹੈ। ਇੱਕ ਵੀਡੀਓ 'ਚ ਕ੍ਰਿਸ਼ਨਾ ਪੀਲੇ ਕੱਲਰ ਦੀ ਲੈਂਬਰਗਿਨੀ 'ਚ ਸਵਾਰ ਦਿਖਾਈ ਦੇ ਰਹੇ ਹਨ, ਜਦਕਿ ਦੂਸਰੀ ਫੋਟੋ 'ਚ ਉਹ ਕਾਰ 'ਤੇ ਬੈਠੇ ਦਿਖਾਈ ਦਿੱਤੀ। ਉਸ ਦੀ ਅਗਲੀ ਫੋਟੋ 'ਚ ਕ੍ਰਿਸ਼ਨ ਸ਼ਰੌਫ ਬੁਆਏਫ੍ਰੈਂਡ ਈਬਨ ਹਇਮਸ ਨਾਲ ਹੈ। ਫੋਟੋ ਵਿੱਚ ਕ੍ਰਿਸ਼ਨ ਸ਼ਰੌਫ ਬਲੈਕ ਆਉਟਫਿਟ 'ਚ ਦਿਖਾਈ ਦੇ ਰਹੀ ਹੈ, ਜਿਸ 'ਚ ਉਸ ਦਾ ਲੁੱਕ ਕਮਾਲ ਲੱਗ ਰਿਹਾ ਹੈ। ਕ੍ਰਿਸ਼ਨ ਦੀਆਂ ਇਹ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਜੈਕੀ ਸ਼ਰਾਫ ਦੀ ਬੇਟੀ ਪਹਿਲਾਂ ਵੀ ਕਈ ਵਾਰ ਆਪਣੇ ਬੁਆਏਫ੍ਰੈਂਡ ਈਬਨ ਹਇਮਸ ਨਾਲ ਫੋਟੋਆਂ ਸ਼ੇਅਰ ਕਰ ਚੁੱਕੀ ਹੈ। ਦੋਵੇਂ ਕਰੀਬ 4 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।