ਕੋਰੋਨਾਵਾਇਰਸ ਦੀ ਦਹਿਸ਼ਤ ਆਈਫਾ ਐਵਾਰਡ ਟਲਿਆ
ਏਬੀਪੀ ਸਾਂਝਾ | 06 Mar 2020 02:00 PM (IST)
ਕੋਰੋਨਾਵਾਇਰਸ ਕਾਰਨ ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼ (ਆਈਫਾ ਐਵਾਰਡਜ਼) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼ (ਆਈਫਾ ਐਵਾਰਡਜ਼) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਆਈਫਾ ਐਵਾਰਡਜ਼ ਦੀ ਤਜਵੀਜ਼ 19-20 ਤੇ 21 ਮਾਰਚ ਨੂੰ ਕੀਤੀ ਗਈ ਸੀ। ਆਈਫਾ ਐਵਾਰਡ ਭਾਰਤੀ ਸਿਨੇਮਾ ਜਗਤ ਦਾ ਸਭ ਤੋਂ ਵਿਸ਼ੇਸ਼ ਪ੍ਰੋਗਰਾਮ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਇਹ ਭਾਰਤ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਸਭ ਦੇ ਵੱਡੇ-ਵੱਡੇ ਸਿਤਾਰਿਆਂ ਨਾਲ ਸਜਾਇਆ ਇਹ ਐਵਾਰਡ ਪ੍ਰੋਗਰਾਮ ਪਿਛਲੇ 20 ਸਾਲਾਂ ਵਿੱਚ ਕਈ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਾਅਦ ਭਾਰਤ 'ਚ ਕੀਤਾ ਜਾ ਰਿਹਾ ਸੀ। ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਤੇ ਰਿਤੇਸ਼ ਦੇਸ਼ਮੁਖ ਇਸ ਵਾਰ ਇੰਦੌਰ ਵਿੱਚ ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਕਰਨ ਜਾ ਰਹੇ ਸਨ। ਇਸ ਵਾਰ ਸ਼ਾਹਰੁਖ ਖਾਨ, ਰਿਤਿਕ ਰੋਸ਼ਨ, ਜੈਕਲੀਨ ਫਰਨਾਂਡਿਸ, ਕਰੀਨਾ ਕਪੂਰ, ਕੈਟਰੀਨਾ ਕੈਫ, ਕਾਰਤਿਕ ਆਰੀਅਨ ਵਰਗੇ ਸਾਰੇ ਵੱਡੇ ਸਿਤਾਰੇ ਆਈਫਾ ਐਵਾਰਡਜ਼ ਵਿੱਚ ਆਪਣੀ ਪੇਸ਼ਕਾਰੀ ਦੇਣ ਜਾ ਰਹੇ ਸਨ।