ਮੁੰਬਈ: ਆਰਬੀਆਈ ਵੱਲੋਂ ਵੀਰਵਾਰ ਸ਼ਾਮ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਯੈੱਸ ਬੈਂਕ ਦੇ ਲੱਖਾਂ ਖਾਤਾਧਾਰਕ ਮੁਸੀਬਤ ਵਿੱਚ ਫਸ ਗਏ ਹਨ। ਅਜਿਹੀ ਸਥਿਤੀ ਵਿੱਚ ਫ਼ਿਲਮ ਤੇ ਟੀਵੀ ਅਦਾਕਾਰਾ ਪਾਇਲ ਰੋਹਤਗੀ ਦਾ ਪਿਤਾ ਸ਼ਸ਼ਾਂਕ ਰੋਹਤਗੀ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਅਹਿਮਦਾਬਾਦ ਦੇ ਸੁਭਾਸ਼ ਚੌਕ ਯੈੱਸ ਬੈਂਕ ਦੀ ਬ੍ਰਾਂਚ ਵਿੱਚ ਤਕਰੀਬਨ ਦੋ ਕਰੋੜ ਰੁਪਏ ਫਸ ਗਏ ਹਨ।
ਅਹਿਮਦਾਬਾਦ 'ਚ 'ਏਬੀਪੀ ਨਿਊਜ਼' ਨਾਲ ਗੱਲ ਕਰਦਿਆਂ ਪਾਇਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ 11 ਸਾਲ ਪਹਿਲਾਂ ਗੁੜਗਾਓ 'ਚ ਯੈੱਸ ਬੈਂਕ ਵਿੱਚ ਅਕਾਉਂਟ ਖੁੱਲ੍ਹਵਾਇਆ ਸੀ ਤੇ ਸੱਤ ਸਾਲ ਪਹਿਲਾਂ ਇਸ ਨੂੰ ਅਹਿਮਦਾਬਾਦ 'ਚ ਟ੍ਰਾਂਸਫਰ ਕਰਵਾ ਲਿਆ ਸੀ। ਰਿਟਾਇਰਮੈਂਟ ਤੋਂ ਬਾਅਦ ਅਹਿਮਦਾਬਾਦ 'ਚ ਰਹਿਣ ਵਾਲਾ 70 ਸਾਲਾ ਸ਼ਸ਼ਾਂਕ ਰੋਹਤਗੀ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਹੈ। ਪਾਇਲ ਨੇ ਦੱਸਿਆ ਕਿ ਯੈੱਸ ਬੈਂਕ ਦੇ ਸੰਕਟ ਦੀ ਖ਼ਬਰ ਸੁਣਨ ਤੋਂ ਬਾਅਦ ਉਹ ਹੋਰ ਜ਼ਿਆਦਾ ਨਾਖੁਸ਼ ਹੋ ਗਏ। ਹੁਣ ਠੀਕ ਤਰ੍ਹਾਂ ਇਲਾਜ ਕਰਾਉਣ ਦਾ ਸੰਕਟ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ।
ਪਾਇਲ ਰੋਹਤਗੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਕੱਲ੍ਹ ਉਸ ਨੇ ਤੇ ਉਸ ਦੇ ਪਿਤਾ ਨੇ ਬੈਂਕ ਤੋਂ ਸਾਰੀ ਰਕਮ ਕਢਵਾਉਣ ਤੇ ਇਸ ਨੂੰ ਕਿਸੇ ਹੋਰ ਬੈਂਕ ਵਿੱਚ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਬੈਂਕ ਅਧਿਕਾਰੀਆਂ ਨੇ ਅੱਜ ਸਵੇਰੇ ਉਨ੍ਹਾਂ ਦੀ ਜਮ੍ਹਾਂ ਰਾਸ਼ੀ ਨਾਲ ਸਬੰਧਤ ਚੈੱਕ ਦੇਣ ਦਾ ਭਰੋਸਾ ਦਿੱਤਾ ਸੀ। ਪਾਇਲ ਦਾ ਕਹਿਣਾ ਹੈ ਕਿ ਅੱਜ ਉਹ ਯੈੱਸ ਬੈਂਕ ਗਏ ਤੇ ਚੈੱਕ ਮਿਲਣ ਤੋਂ ਪਹਿਲਾਂ ਆਰਬੀਆਈ ਵੱਲੋਂ ਕੱਲ੍ਹ ਸ਼ਾਮ ਕੀਤੇ ਐਲਾਨ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਹੈਰਾਨ ਕਰ ਦਿੱਤਾ ਸੀ।
ਅਹਿਮ ਗੱਲ ਇਹ ਹੈ ਕਿ ਯੈੱਸ ਬੈਂਕ ਦੇ ਸੰਕਟ ਦੀ ਖ਼ਬਰ ਤੋਂ ਬਾਅਦ ਪਾਇਲ ਨੇ ਕੱਲ੍ਹ ਸ਼ਾਮ ਆਪਣੇ ਪਿਤਾ ਦੇ ਪੈਸੇ ਦੇ ਫਸਣ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸਨੇ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਸੀ ਤੇ ਦੋਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਅਦਾਕਾਰਾ ਪਾਇਲ ਰੋਹਤਗੀ ਦੇ ਯੈੱਸ ਬੈਂਕ 'ਚ ਫਸੇ 2 ਕਰੋੜ, ਕੈਂਸਰ ਤੋਂ ਪੀੜਤ ਪਿਤਾ
ਏਬੀਪੀ ਸਾਂਝਾ
Updated at:
06 Mar 2020 04:40 PM (IST)
ਐਕਟਰਸ ਪਾਇਲ ਰੋਹਤਗੀ ਦੇ ਪਿਤਾ ਦਾ ਯੈੱਸ ਬੈਂਕ ਵਿੱਚ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਆਰਬੀਆਈ ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਗਾਹਕਾਂ 'ਤੇ ਕੁਝ ਸੀਮਾਵਾਂ ਲਾਈਆਂ ਸੀ। ਇਸ ਤੋਂ ਬਾਅਦ ਯੈੱਸ ਬੈਂਕ ਦੇ ਗਾਹਕ ਹੁਣ ਹਰ ਮਹੀਨੇ ਸਿਰਫ 50 ਹਜ਼ਾਰ ਰੁਪਏ ਕਢਵਾ ਸਕਦੇ ਹਨ।
- - - - - - - - - Advertisement - - - - - - - - -