ਨਵੀਂ ਦਿੱਲੀ: ਕੋਰੋਨਾਵਾਇਰਸ ਤੇ ਕੱਚੇ ਤੇਲ 'ਚ ਗਿਰਾਵਟ ਕਾਰਨ ਅੰਤਰਾਸ਼ਟਰੀ ਬਜ਼ਾਰ 'ਚ ਗਿਰਾਵਟ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ 'ਤੇ ਹੋਇਆ ਹੈ। ਸੈਂਸੇਕਸ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਹੈ। ਸੈਂਸੇਕਸ ਜਿੱਥੇ 1500 ਅੰਕਾਂ ਤੋਂ ਜ਼ਿਆਦਾ ਹੇਠਾਂ ਆਇਆ, ਉੱਥੇ ਹੀ ਨਿਫਟੀ 'ਚ ਵੀ 300 ਅੰਕਾਂ ਤੋਂ ਜ਼ਿਅਦਾ ਗਿਰਾਵਟ ਦੇਖੀ ਗਈ।

ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਮਿਆਨ ਇੱਕ ਚੰਗੀ ਖ਼ਬਰ ਯੈੱਸ ਬੈਂਕ ਦੇ ਸ਼ੇਅਰ ਧਾਰਕਾਂ ਲਈ ਹੈ। ਯੈੱਸ ਬੈਂਕ ਦੇ ਸ਼ੇਅਰ 'ਚ ਉਛਾਲ ਦੇਖਿਆ ਗਿਆ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਯੈੱਸ ਬੈਂਕ ਦੇ ਸ਼ੇਅਰ 'ਚ ਕਰੀਬ 19 ਫੀਸਦ ਦਾ ਉਛਾਲ ਆਇਆ ਹੈ।

ਯੈੱਸ ਬੈਂਕ 'ਤੇ ਰਿਜ਼ਰਵ ਬੈਂਕ ਦੇ ਰੋਕ ਲਾਉਣ ਤੇ ਡਾਇਰੈਕਟਰ ਬੋਰਡ ਨੂੰ ਭੰਗ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਯੈੱਸ ਬੈਂਕ ਦਾ ਸ਼ੇਅਰ 25 ਫੀਸਦ ਡਿੱਗ ਕੇ ਖੁੱਲ੍ਹਿਆ ਸੀ ਤੇ ਸਵੇਰੇ ਕਾਰੋਬਾਰ 'ਚ ਇਹ 74 ਫੀਸਦੀ ਤੱਕ ਹੇਠਾਂ ਚਲੇ ਗਿਆ ਸੀ।

ਇਹ ਵੀ ਪੜ੍ਹੋ: