ਇਟਲੀ 'ਚ ਕੋਰੋਨਾਵਾਇਰਸ ਨੇ 24 ਘੰਟਿਆਂ 'ਚ ਲਈ 133 ਲੋਕਾਂ ਦੀ ਜਾਨ, ਹੁਣ ਤੱਕ 366 ਦੀ ਹੋਈ ਮੌਤ
ਏਬੀਪੀ ਸਾਂਝਾ | 09 Mar 2020 10:02 AM (IST)
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇਟਲੀ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੀ ਦਿਨ 'ਚ 133 ਮੌਤਾਂ ਨਾਲ ਇਟਲੀ 'ਚ ਉਥਲ-ਪੁਥਲ ਮਚ ਗਈ ਹੈ।
ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇਟਲੀ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੀ ਦਿਨ 'ਚ 133 ਮੌਤਾਂ ਨਾਲ ਇਟਲੀ 'ਚ ਉਥਲ-ਪੁਥਲ ਮਚ ਗਈ ਹੈ। ਇੰਨਾਂ ਹੀ ਨਹੀਂ ਇੱਥੇ ਇੱਕ ਹੀ ਦਿਨ 'ਚ 1492 ਨਵੇਂ ਮਾਮਲੇ ਸਾਹਮਣੇ ਆਏ ਹਨ। ਜਨਤਕ ਥਾਂਵਾਂ ਨੂੰ ਸਰਕਾਰ ਵਲੋਂ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਨ੍ਹਾਂ ਥਾਂਵਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਟਲੀ ਸਰਕਾਰ ਵਲੋਂ 2 ਕਰੋੜ ਤੋਂ ਵੱਧ ਮਾਸਕ ਦੇ ਆਰਡਰ ਦਿੱਤੇ ਗਏ ਹਨ। ਹੁਣ ਤੱਕ ਸਿਰਫ ਇਟਲੀ 'ਚ ਹੀ ਕੁੱਲ 366 ਮੌਤਾਂ ਤੇ ਸੰਕਰਮਿਤ ਲੋਕਾਂ ਦੀ ਗਿਣਤੀ 7375 ਪਹੁੰਚ ਗਈ ਹੈ। ਕੋਰੋਨਾ ਦੀ ਦਹਿਸ਼ਤ ਕਾਰਨ 1.5 ਕਰੋੜ ਲੋਕ ਘਰਾਂ 'ਚ ਬੰਦ ਹਨ। ਇਹ ਵੀ ਪੜ੍ਹੋ: