ਪਟਨਾ: ਬਿਹਾਰ ਦੀਆਂ ਅਖਬਾਰਾਂ ਤੇ ਹੋਰਡਿੰਗਸ ਜ਼ਰੀਏ ਖੁਦ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਦੱਸਣ ਵਾਲੀ ਪੁਸ਼ਪਮ ਪ੍ਰਿਆ ਚੌਧਰੀ ਨੂੰ ਲੈ ਕੇ ਹੁਣ ਸੂਬੇ ਦੇ ਸਿਆਸੀ ਆਗੂਆਂ ਨੇ ਵੀ ਆਪਣੀਆਂ ਪ੍ਰਤੀਕ੍ਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਆਰਜੇਡੀ ਦੇ ਆਗੂ ਸ਼ਿਵਾਨੰਦ ਤਿਵਾੜੀ ਨੇ ਪੁਸ਼ਪਮ ਨੂੰ ਲੈ ਕੇ ਆਪਣੀ ਰਾਏ ਜ਼ਾਹਿਰ ਕਰਦਿਆਂ ਕਿਹਾ,"ਇਹ ਬਚਪਨਾ ਹੈ ਤੇ ਤੁਸੀਂ ਇਨ੍ਹਾਂ ਗੱਲਾਂ ਨੂੰ ਵੱਡਾ ਬਣਾ ਰਹੇ ਹੋ। ਜਦ ਇਹ ਲੜਕੀ 7-8 ਸਾਲ ਦੀ ਸੀ, ਮੈਂ ਉਦੋਂ ਤੋਂ ਹੀ ਇਸ ਨੂੰ ਜਾਣਦਾ ਹਾਂ। ਮੁੱਖ ਮੰਤਰੀ ਬਣਨਾ ਕੋਈ ਮਜ਼ਾਕ ਨਹੀਂ।"
ਪੁਸ਼ਪਮ ਪ੍ਰਿਆ ਬਿਹਾਰ ਦੇ ਸਾਬਕਾ ਐਮਐਲਏ ਵਿਨੋਦ ਚੌਧਰੀ ਦੀ ਛੋਟੀ ਬੇਟੀ ਹੈ। ਇਸ ਦੀ ਪੜ੍ਹਾਈ ਲੰਡਨ ਤੋਂ ਹੋਈ ਹੈ। ਉਹ ਪਲੂਰਲਸ ਨਾਂ ਦੀ ਸੰਸਥਾ ਵੀ ਚਲਾਉਂਦੀ ਹੈ। ਪ੍ਰਿਆ ਦੇ ਪਿਤਾ ਵਿਨੋਦ ਚੌਧਰੀ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਨਿਤਿਸ਼ ਕੁਮਾਰ ਨੇ ਉਨ੍ਹਾਂ ਦਾ ਟਿਕਟ ਕੱਟ ਦਿੱਤਾ, ਪਰ ਉਨ੍ਹਾਂ ਦੀ ਬੇਟੀ ਸੰਘਰਸ਼ ਕਰ ਰਹੀ ਹੈ ਤੇ ਉਹ ਉਸ ਦੇ ਨਾਲ ਹਨ।
ਇਹ ਵੀ ਪੜ੍ਹੋ:
ਲੰਡਨ 'ਚ ਪੜ੍ਹੀ ਮੁਟਿਆਰ, ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ, ਨਿਤਿਸ਼ ਕੁਮਾਰ ਨੂੰ ਵੰਗਾਰ
ਏਬੀਪੀ ਸਾਂਝਾ
Updated at:
09 Mar 2020 11:45 AM (IST)
ਬਿਹਾਰ ਦੀਆਂ ਅਖਬਾਰਾਂ ਤੇ ਹੋਰਡਿੰਗਸ ਜ਼ਰੀਏ ਖੁਦ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਦੱਸਣ ਵਾਲੀ ਪੁਸ਼ਪਮ ਪ੍ਰਿਆ ਚੌਧਰੀ ਨੂੰ ਲੈ ਕੇ ਹੁਣ ਸੂਬੇ ਦੇ ਸਿਆਸੀ ਆਗੂਆਂ ਨੇ ਵੀ ਆਪਣੀਆਂ ਪ੍ਰਤੀਕ੍ਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
- - - - - - - - - Advertisement - - - - - - - - -