ਆਓ ਜਾਣਦੇ ਹਾਂ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਪੀਰੀਅਡਸ ਦੌਰਾਨ ਸਾਰੀਆਂ ਮਹਿਲਾਂਵਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।


-ਪੀਰੀਅਡਸ ਦੌਰਾਨ ਫਾਸਟਿੰਗ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਸ਼ਰੀਰ ਨੂੰ ਚੰਗੇ ਸਿਹਤਮੰਦ ਖਾਣੇ ਦੀ ਜ਼ਰੂਰਤ ਹੁੰਦੀ ਹੈ।

-ਪੈਡ ਨੂੰ ਬਦਲਣ 'ਚ ਆਲਸ ਨਾ ਕਰੋ। ਕਈ ਵਾਰ ਮਹਿਲਾਂਵਾਂ ਘੱਟ ਬਲੀਡਿੰਗ ਹੋਣ 'ਤੇ ਪੈਡ ਲੰਬੇ ਸਮੇਂ ਤੱਕ ਇਸਤੇਮਾਲ ਕਰਦੀਆਂ ਹਨ, ਪਰ ਇਸ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।

-ਪੀਰੀਅਡਸ ਦੌਰਾਨ ਜੰਕ ਫੂਡ ਦੀ ਕ੍ਰੇਵਿੰਗ ਹੋ ਸਕਦੀ ਹੈ, ਪਰ ਹੈਲਥੀ ਫੂਡ ਨੂੰ ਤਵਜੋ ਦਿਓ।

-ਹੈਵੀ ਐਕਸਰਸਾਈਜ਼ ਰੂਟੀਨ ਤੋਂ ਬਚੋ, ਕਿਉਂਕਿ ਇਹ ਕਮਰ ਦਰਦ ਜਾਂ ਅਕੜਨ ਦੀ ਵਜ੍ਹਾ ਬਣ ਸਕਦੀ ਹੈ।

-ਪੀਰੀਅਡਸ ਦੌਰਾਨ ਸੈਕਸ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਤੁਹਾਨੂੰ ਪਰੇਸ਼ਾਨੀ 'ਚ ਪਾ ਸਕਦਾ ਹੈ।

-ਪੀਰੀਅਡਸ ਦੌਰਾਨ ਹਾਰਡ ਸੌਪ ਨਾਲ ਗੁਪਤ ਅੰਗਾਂ ਨੂੰ ਸਾਫ ਨਾ ਕਰੋ, ਕਿਉਂਕਿ ਇਸ ਨਾਲ ਸਕਿਨ ਡਰਾਈ ਹੋ ਸਕਦੀ ਹੈ ਤੇ ਖਾਝ ਜਾਂ ਇਨਫੈਕਸ਼ਨ ਹੋ ਸਕਦੀ ਹੈ।

ਇਹ ਵੀ ਪੜ੍ਹੋ: