ਪ੍ਰੈਗਨੇਂਸੀ ਹੋਣ 'ਤੇ ਕਈ ਸਵਾਲ ਦਿਮਾਗ 'ਚ ਆਉਂਦੇ ਹਨ ਕਿ ਪ੍ਰੈਗਨੇਂਟ ਮਹਿਲਾਵਾਂ ਦੇ ਕਪੜੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ, ਕੀ ਖਾਣਾ ਚਾਹੀਦਾ, ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਤੇ ਹੋਰ ਵੀ ਬਹੁਤ ਕੁੱਝ। ਪ੍ਰੈਗਨੇਂਸੀ ਨਾਲ ਜੁੜੀ ਹਰ ਗੱਲ ਦੀ ਜਾਣਕਾਰੀ ਲਈ ਲਖਨਊ ਯੂਨੀਵਰਸਿਟੀ ਨਵੇਂ ਅਕੈਡਮਿਕ ਸੈਸ਼ਨ 'ਚ 'ਗਰਭ ਸੰਸਕਾਰ' 'ਤੇ ਇੱਕ ਪ੍ਰਮਾਣ ਪੱਤਰ ਤੇ ਡਿਪਲੋਮਾ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਨਵੇਂ ਸੈਸ਼ਨ 'ਚ ਇਨ੍ਹਾਂ ਸਾਰੇ ਸਵਾਲਾਂ ਬਾਰੇ ਪੜ੍ਹਾਇਆ ਜਾਵੇਗਾ। ਇਸ ਕੋਰਸ 'ਚ ਮਰਦ ਵਿਿਦਆਰਥੀ ਵੀ ਦਾਖਿਲਾ ਲੈ ਸਕਦੇ ਹਨ।


ਗਰਭਵਤੀ ਮਹਿਲਾਵਾਂ ਅਪਨਾਉਣ ਇਹ ਟਿਪਸ:

-ਘੱਟੋਂ-ਘੱਟ 10 ਘੰਟੇ ਦੀ ਨੀਂਦ ਲਵੋ।

-ਹਲਕੀ-ਫੁਲਕੀ ਕਸਰਤ ਜ਼ਰੂਰ ਕਰੋ।

-ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਣਾ ਖਾਓ।

-ਕੰਮ ਦੇ ਵਿੱਚ ਸਨੈਕਸ ਤੇ ਪੀਣ ਵਾਲੀ ਚੀਜ਼ ਜ਼ਰੂਰ ਲਵੋ।

-ਫੋਲਿਕ ਐਸਿਡ ਸਹੀ ਮਾਤਰਾ 'ਚ ਲੈਣਾ ਬਹੁਤ ਜ਼ਰੂਰੀ ਹੈ।

-ਹਰੀ ਸਬਜ਼ੀਆਂ ਖਾਓ।

-ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਲਵੋ।

-ਜੰਕ ਫੂਡ ਖਾਣ ਤੋਂ ਪਰਹੇਜ਼ ਕੀਤਾ ਜਾਵੇ।