ਛੋਟੇ ਬੱਚਿਆਂ 'ਚ ਵੀ ਹੁੰਦੀ ਐਸੀਡਿਟੀ ਦੀ ਸਮੱਸਿਆ, ਜਾਣੋ ਲੱਛਣ ਤੇ ਉਪਾਅ
ਏਬੀਪੀ ਸਾਂਝਾ | 25 Feb 2020 04:01 PM (IST)
ਐਸੀਡਿਟੀ ਦੀ ਸਮੱਸਿਆ ਸਿਰਫ ਵੱਡੇ ਲੋਕਾਂ 'ਚ ਹੀ ਨਹੀਂ ਸਗੋਂ ਛੋਟੇ ਬੱਚਿਆਂ 'ਚ ਵੀ ਹੋ ਸਕਦੀ ਹੈ। ਮਾਪਿਆਂ ਨੂੰ ਬੱਚਿਆਂ 'ਚ ਦਿਖਣ ਵਾਲੇ ਇਨ੍ਹਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ।
ਐਸੀਡਿਟੀ ਦੀ ਸਮੱਸਿਆ ਸਿਰਫ ਵੱਡੇ ਲੋਕਾਂ 'ਚ ਹੀ ਨਹੀਂ ਸਗੋਂ ਛੋਟੇ ਬੱਚਿਆਂ 'ਚ ਵੀ ਹੋ ਸਕਦੀ ਹੈ। ਮਾਪਿਆਂ ਨੂੰ ਬੱਚਿਆਂ 'ਚ ਦਿਖਣ ਵਾਲੇ ਇਨ੍ਹਾਂ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ। ਬੱਚਿਆਂ 'ਚ ਐਸੀਡਿਟੀ ਦੇ ਲੱਛਣ: -ਵਾਰ-ਵਾਰ ਤੇ ਜਲਦੀ ਉਲਟੀ ਆਉਣਾ -ਦੁੱਧ ਪੀਣ ਜਾਂ ਖਾਣਾ ਖਾਣ ਤੋਂ ਮਨ੍ਹਾ ਕਰ ਦੇਣਾ -ਦੁੱਧ ਜਾਂ ਖਾਣੇ ਦਾ ਗਲੇ 'ਚ ਫਸਣਾ -ਪੇਟ ਦਰਦ ਦੀ ਸਮੱਸਿਆ -ਖਾਣਾ ਖਾਣ ਤੋਂ ਬਾਅਦ ਲਗਾਤਾਰ ਰੋਂਦੇ ਰਹਿਣਾ -ਵਜ਼ਨ ਘਟਨਾ ਜਾਂ ਸਾਹ ਲੈਣ 'ਚ ਪ੍ਰੇਸ਼ਾਨੀ ਆਦਿ ਬਚਣ ਦੇ ਉਪਾਅ: -ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਤੁਰੰਤ ਨਾ ਲਿਟਾਓ। -ਜੇਕਰ ਬੱਚੇ ਨੂੰ ਲਿਟਾ ਰਹੇ ਹੋ ਤਾਂ ਥੋੜ੍ਹੇ ਸਮੇਂ ਲਈ ਸਿਰ ਨੂੰ ਉੱਚਾ ਕਰਨ ਲਈ ਸਿਰਹਾਣਾ ਰੱਖ ਦੇਵੋ। -ਦੁੱਧ ਪਿਲਾਉਣ ਤੋਂ ਬਾਅਦ ਘੱਟੋ-ਘੱਟ ਬੱਚੇ ਨੂੰ 30 ਮਿੰਟ ਤੱਕ ਗੋਦ 'ਚ ਲੈ ਕੇ ਸਿੱਧਾ ਰੱਖੋ।