ਨਵੀਂ ਦਿੱਲੀ: ਜ਼ਿਆਦਾਤਾਰ ਲੋਕ ਸਕੂਲ ਜਾਂ ਕਾਲੇਜ 'ਚ ਤੰਬਾਕੂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। 18-21 ਸਾਲ ਦੇ ਨੌਜਵਾਨ ਕੰਪਨੀਆਂ ਦੇ ਝਾਂਸੇ 'ਚ ਆ ਕੇ ਤੰਬਾਕੂ ਦੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਕੇਂਦਰੀ ਸਿਹਤ ਮੰਤਰਾਲੇ ਵਲੋਂ ਦੇਸ਼ 'ਚ ਤੰਬਾਕੂ ਦਾ ਸੇਵਨ ਕਰਨ ਦੀ ਘੱਟੋਂ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ 'ਤੇ ਚਰਚਾ ਕੀਤੀ ਜਾ ਰਿਹਾ ਹੈ। ਇਸ ਲਈ ਨਿਯਮਾਂ 'ਚ ਬਦਲਾਅ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।


ਤੰਬਾਕੂ ਉਤਪਾਦਾਂ ਦੇ ਗੈਰ-ਕਨੂੰਨੀ ਕਾਰੋਬਾਰ 'ਤੇ ਰੋਕ ਲਗਾਉਣ ਲਈ ਇਨ੍ਹਾਂ 'ਤੇ ਕੰਪਨੀ 'ਚ ਬਾਰਕੋਡ ਲਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਨਾਲ ਏਜੰਸੀਆਂ ਨੂੰ ਉਤਪਾਦਾਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਿਲ ਹੋ ਜਾਵੇਗੀ। ਸਿਹਤ ਮੰਤਰਾਲਾ ਪਾਬੰਦੀਸ਼ੁਦਾ ਇਲਾਕਿਆਂ 'ਚ ਤੰਬਾਕੂਨੋਸ਼ੀ 'ਤੇ ਲੱਗਣ ਵਾਲੇ 200 ਰੁਪਏ ਦੇ ਜੁਰਮਾਨੇ ਨੂੰ ਵਧਾਉਣ ਦਾ ਵਿਚਾਰ ਕਰ ਰਿਹਾ ਹੈ।