ਇਸ ਘਟਨਾ ਤੋਂ ਬਾਅਦ ਗਰੂਪ ਕਮਾਂਡਰ ਦੇ ਪਿੰਡ ‘ਚ ਸੋਗ ਦਾ ਮਾਹੌਲ ਹੇ, ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਮਘ ਨੇ ਵੀ ਘਟਨਾ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕ ਕਮਾਂਡਰ ਨੂੰ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਨੇ ਜ਼ਖ਼ਮੀ ਕੈਡਿਟ ਦੀ ਸਿਹਤ ਲਈ ਵੀ ਦੁਆ ਮੰਗੀ।
ਜਾਣਕਾਰੀ ਮੁਤਾਬਕ ਮਹਿੰਦਰ ਕਾਲਜ ਕੋਲ ਐਨਸੀਸੀ ਦੀ ਤੀਜੀ ਏਅਰ ਸਕੁਆਰਡਨ ਬਟਾਲੀਅਨ ਹੈ, ਜਿੱਥੇ ਕੈਡਿਟਸ ਨੂੰ ਸਿਵਲ ਏਵੀਏਸ਼ਨ ਕਲੱਬ ਵਿਥੇ ਜਹਾਜ਼ ਉੱਡਾਉਣਾ ਸਿਖਾਇਆ ਜਾਂਦਾ ਹੈ। ਹਾਦਸੇ ਤੋਂ ਪਹਿਲਾਂ ਕਮਾਂਡਰ ਅਤੇ ਕੈਡਿਟ ਉਡਾਣ ਦੀ ਤਿਆਰੀ ਕਰ ਰਹੇ ਸੀ। ਇਸ ਦੀਆਂ ਸਿਰਫ ਦੋ ਸੀਟਾਂ ਗਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਪੂਰੀ ਤਰ੍ਹਾਂ ਟੇਕ-ਆਫ ਨਹੀਂ ਕੀਤਾ ਸੀ ਕਿ ਇਹ ਏਵੀਏਸ਼ਕ ਕਲੱਬ ਦੀਆਂ ਤਾਰਾਂ ‘ਚ ਉਲਝ ਗਿਆ।
ਰਿਟਾਇਰ ਗਰੂਪ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਐਨਸੀਸੀ ਕੈਡਿਟ ਵਿਪਨ ਕੁਮਾਰ ਯਾਦਵ ਨਾਲ ਸੀ। ਦੋਵੇਂ ਸੋਮਵਾਰ ਸਵੇਰੇ ਕਰੀਬ 11:30 ਵਜੇ ਸਿੰਗਰ ਇੰਜਣ ਜਹਾਜ਼ ਉਡਾਣ ਦੀ ਤਿਆਰੀ ਕਰ ਰਹੇ ਸੀ। ਜਹਾਜ਼ ਹੇਠ ਡਿੱਗਣ ਨਾਲ ਦੋਵਾਂ ਨੂੰ ਕਾਫੀ ਸੱਟਾਂ ਆਇਆਂ। ਦੋਵਾਂ ਨੂੰ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਮੀ। ਜਿੱਥੇ ਦੁਪਹਿਰ ਨੂੰ ਕਮਾਂਡਰ ਚੀਮਾ ਨੇ ਦਮ ਤੋੜ ਦਿੱਤਾ।